04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਰੀ ਦੇ ਨਵੇਂ ਮੇਅਰ ਡੱਗ ਮੈਕੈਲਮ ਨੇ ਸ਼ਹਿਰ ਦੇ ਵਿਕਾਸ ਲਈ ਵੱਡੇ ਐਲਾਨ ਦੁਹਰਾਏ

ਵੈਨਕੂਵਰ, 4 ਨਵੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ਦੇ ਨਵੇਂ ਮੇਅਰ ਡੱਗ ਮੈਕੈਲਮ ਨੇ ਅਹੁਦਾ ਸੰਭਾਲਣ ਮੌਕੇ ਸ਼ਹਿਰ ਦੇ ਵਿਕਾਸ ਅਤੇ ਉੱਚ ਸਿੱਖਿਆ ਦੇ ਖੇਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਅਹਿਮ ਪਹਿਲਕਦਮੀ ਕਰਨ ਦਾ ਸੰਕੇਤ ਦਿੱਤਾ ਹੈ। ਸਰੀ ਦੀ ਨਵੀਂ ਨਗਰ ਕੌਂਸਲ ਦੇ ਸਹੁੰ ਚੁੱਕ ਸਮਾਗਮ ਦੌਰਾਨ ਮੇਅਰ ਡੱਗ ਮੈਕੈਲਮ ਨੇ ਆਪਣੇ ...

ਅਜੀਤ ਡੈਸਕ 05-11-2026

ਵੈਨਕੂਵਰ, 4 ਨਵੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ਦੇ ਨਵੇਂ ਮੇਅਰ ਡੱਗ ਮੈਕੈਲਮ ਨੇ ਅਹੁਦਾ ਸੰਭਾਲਣ ਮੌਕੇ ਸ਼ਹਿਰ ਦੇ ਵਿਕਾਸ ਅਤੇ ਉੱਚ ਸਿੱਖਿਆ ਦੇ ਖੇਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਅਹਿਮ ਪਹਿਲਕਦਮੀ ਕਰਨ ਦਾ ਸੰਕੇਤ ਦਿੱਤਾ ਹੈ। ਸਰੀ ਦੀ ਨਵੀਂ ਨਗਰ ਕੌਂਸਲ ਦੇ ਸਹੁੰ ਚੁੱਕ ਸਮਾਗਮ ਦੌਰਾਨ ਮੇਅਰ ਡੱਗ ਮੈਕੈਲਮ ਨੇ ਆਪਣੇ ਪਲੇਠੇ  ਭਾਸ਼ਣ ਵਿਚ ਸ਼ਹਿਰ ਦੇ ਭਵਿੱਖ ਸਬੰਧੀ ਉਲੀਕੀ ਰੂਪ ਰੇਖਾ ਅਤੇ  ਵਿਉਂਤਬੰਦੀ ਦੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ।

ਮੇਅਰ ਮੈਕੈਲਮ ਦੀ ਇਸ ਪਹਿਲਕਦਮੀ ਨਾਲ ਸਰੀ ਨੂੰ ਉੱਚ ਸਿੱਖਿਆ ਦੇ ਇੱਕ ਵੱਡੇ ਕੇਂਦਰ ਵਜੋਂ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਡੱਗ ਮੈਕੈਲਮ ਪਹਿਲਾਂ ਵੀ ਸਰੀ ਦੇ ਮੇਅਰ ਰਹਿ ਚੁੱਕੇ ਹਨ ਅਤੇ ਹੁਣ ਮੁੜ ਸ਼ਹਿਰ ਦੀ ਅਗਵਾਈ ਸੰਭਾਲ ਰਹੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਮਨਦੀਪ ਨਾਗਰਾ ਨੇ ਕਿਹਾ ਕਿ ਸਰੀ ਦੇ ਲੋਕਾਂ ਨੇ ਉਨ੍ਹਾਂ ਦੀ ਟੀਮ ’ਤੇ ਵਿਸ਼ਵਾਸ ਕਰਕੇ ਉਨਾਂ ਨੂੰ ਇੱਕ ਵੱਡੀ ਜਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਹ ਅਤੇ ਉਨ੍ਹਾਂ ਦੀ ਬਾਕੀ ਟੀਮ ਦੇ ਕੌਂਸਲਰ ਨਿਭਾਉਣ ਲਈ ਵਚਨਬੱਧ ਤੇ ਲਗਾਤਾਰ ਯਤਨਸ਼ੀਲ ਰਹਿਣਗੇ 

ਪਿਛਲੀ ਖ਼ਬਰ ਵਾਸ਼ਿੰਗਟਨ ’ਚ ਗੋਲੀਬਾਰੀ ਦੌਰਾਨ ਸ਼ੱਕੀ ਸਮੇਤ ਤਿੰਨ ਮੌਤਾਂ ਅਗਲੀ ਖ਼ਬਰ ਟਰੰਪ ਦੇ ਚਹੇਤੇ ਉਮੀਦਵਾਰ ਰਾਮਾਸਵਾਮੀ ਨੂੰ ਹਰਾ ਕੇ ਐਮੀ ਐਕਟਨ ਨੇ ਰਚਿਆ ਇਤਿਹਾਸ