04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਟਰੰਪ ਦੇ ਚਹੇਤੇ ਉਮੀਦਵਾਰ ਰਾਮਾਸਵਾਮੀ ਨੂੰ ਹਰਾ ਕੇ ਐਮੀ ਐਕਟਨ ਨੇ ਰਚਿਆ ਇਤਿਹਾਸ

ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਡੈਮੋਕ੍ਰੇਟਿਕ ਉਮੀਦਵਾਰ ਡਾਕਟਰ ਐਮੀ ਐਕਟਨ ਨੇ ਵਿਵੇਕ ਰਾਮਾਸਵਾਮੀ ਨੂੰ ਹਰਾ ਕੇ ਓਹਾਇਓ ਦੇ ਗਵਰਨਰ ਦੀ ਚੋਣ ਜਿੱਤ ਲਈ ਹੈ। ਉਹ ਇਸ ਅਹੁਦੇ ਲਈ ਚੋਣ ਜਿੱਤਣ ਵਾਲੀ ਸੂਬੇ ਦੀ ਪਹਿਲੀ ਮਹਿਲਾ ਬਣੀ ਹੈ। ਇਸ ਨਾਲ ਡੈਮੋਕ੍ਰੇਟਾਂ ਦੀ ਗਵਰਨਰ ਚੋਣ ਜਿੱਤਣ ਦੀ 20 ਸਾਲਾਂ ਦੀ ਉਡੀਕ ਵੀ ...

ਅਜੀਤ ਡੈਸਕ 05-11-2026

ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਡੈਮੋਕ੍ਰੇਟਿਕ ਉਮੀਦਵਾਰ ਡਾਕਟਰ ਐਮੀ ਐਕਟਨ ਨੇ ਵਿਵੇਕ ਰਾਮਾਸਵਾਮੀ ਨੂੰ ਹਰਾ ਕੇ ਓਹਾਇਓ ਦੇ ਗਵਰਨਰ ਦੀ ਚੋਣ ਜਿੱਤ ਲਈ ਹੈ। ਉਹ ਇਸ ਅਹੁਦੇ ਲਈ ਚੋਣ ਜਿੱਤਣ ਵਾਲੀ ਸੂਬੇ ਦੀ ਪਹਿਲੀ ਮਹਿਲਾ ਬਣੀ ਹੈ। ਇਸ ਨਾਲ ਡੈਮੋਕ੍ਰੇਟਾਂ ਦੀ ਗਵਰਨਰ ਚੋਣ ਜਿੱਤਣ ਦੀ 20 ਸਾਲਾਂ ਦੀ ਉਡੀਕ ਵੀ ਮੁੱਕ ਗਈ ਹੈ।

ਐਕਟਨ ਵਿਰੁੱਧ ਪ੍ਰਚਾਰ ਉੱਤੇ ਰਾਮਾਸਵਾਮੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ 10 ਕਰੋੜ ਡਾਲਰ ਤੋਂ ਵੱਧ ਖ਼ਰਚੇ ਜਾਣ ਦੇ ਬਾਵਜੂਦ ਉਹ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ। ਟਰੰਪ ਅਤੇ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਵੀ ਰਾਮਾਸਵਾਮੀ ਲਈ ਪ੍ਰਚਾਰ ਕੀਤਾ ਸੀ। ਸਾਬਕਾ ਸਿਹਤ ਮੁਖੀ ਐਕਟਨ ਨੇ ਮਹਿੰਗਾਈ ਅਤੇ ਇਲਾਜ ਦੇ ਵਧਦੇ ਖ਼ਰਚਿਆਂ ਨੂੰ ਮੁੱਖ ਮੁੱਦਾ ਬਣਾਇਆ ਅਤੇ ਆਪਣੇ ਤੰਗੀਆਂ ਭਰੇ ਬਚਪਨ ਰਾਹੀਂ ਆਮ ਪਰਿਵਾਰਾਂ ਨਾਲ ਸਾਂਝ ਪਾਈ। 

ਪਿਛਲੀ ਖ਼ਬਰ ਸਰੀ ਦੇ ਨਵੇਂ ਮੇਅਰ ਡੱਗ ਮੈਕੈਲਮ ਨੇ ਸ਼ਹਿਰ ਦੇ ਵਿਕਾਸ ਲਈ ਵੱਡੇ ਐਲਾਨ ਦੁਹਰਾਏ ਅਗਲੀ ਖ਼ਬਰ ਜਲੰਧਰ ’ਚ ਦਿੱਲੀ ਪੁਲਿਸ ਦੀ ਦੇਰ ਰਾਤ ਛਾਪੇਮਾਰੀ, ਮੁਲਜ਼ਮ ਮੌਕੇ ਤੋਂ ਫਰਾਰ