20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਆਮ ਆਦਮੀ ਪਾਰਟੀ ਆਪਣੇ ਪੂਰੇ ਕੀਤੇ ਵਾਦਿਆਂ ਤਹਿਤ ਬਣਾਏਗੀ ਸਰਕਾਰ- ਮਨੀਸ਼ ਸਿਸੋਦੀਆ

ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)- ਆਮ ਆਦਮੀ ਪਾਰਟੀ ਪੰਜਾਬ ’ਚ ਆਪਣੇ ਕੀਤੇ ਵਾਅਦਿਆਂ ਤਹਿਤ ਸਰਕਾਰ ਬਣਾਏਗੀ। ਇਹ ਪ੍ਰਗਟਾਵਾ ਨਵਾਂਸ਼ਹਿਰ ਵਿਖੇ ਸਮਾਗਮ ਮਿਸ਼ਨ 2027 ਤਹਿਤ ਇਕ ਸ਼ੁਕਰਾਨਾ ਸਮਾਗਮ ’ਚ ਮਨੀਸ਼ ਸਿਸੋਦੀਆ ਇੰਚਾਰਜ ਪੰਜਾਬ ਆਮ ਆਦਮੀ ਪਾਰਟੀ ਨੇ ਕੀਤਾ।

ਅਜੀਤ ਡੈਸਕ 20-09-2026

ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)- ਆਮ ਆਦਮੀ ਪਾਰਟੀ ਪੰਜਾਬ ’ਚ ਆਪਣੇ ਕੀਤੇ ਵਾਅਦਿਆਂ ਤਹਿਤ ਸਰਕਾਰ ਬਣਾਏਗੀ। ਇਹ ਪ੍ਰਗਟਾਵਾ ਨਵਾਂਸ਼ਹਿਰ ਵਿਖੇ ਸਮਾਗਮ ਮਿਸ਼ਨ 2027 ਤਹਿਤ ਇਕ ਸ਼ੁਕਰਾਨਾ ਸਮਾਗਮ ’ਚ ਮਨੀਸ਼ ਸਿਸੋਦੀਆ ਇੰਚਾਰਜ ਪੰਜਾਬ ਆਮ ਆਦਮੀ ਪਾਰਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਮੇਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਵਿੱਦਿਆ ਦੇ ਖੇਤਰ ’ਚ ਸਰਕਾਰ ਨੇ ਹਮੇਸ਼ਾ ਪਹਿਲ ਕਦਮੀ ਕੀਤੀ । ਸਰਕਾਰ ਵਲੋਂ ਮੁਹੱਲਾ ਕਲੀਨਿਕ ਅਤੇ ਐਮੀਨੈਂਸ ਸਕੂਲ ਬਣਾ ਕੇ ਮਿਸਾਲ ਪੈਦਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਦੇ ਹੱਕਾਂ ਲਈ ਉਨ੍ਹਾਂ ਨੂੰ ਹਜ਼ਾਰ ਤੋਂ 1500 ਰੁਪਏ ਮਹੀਨਾ ਰਾਸ਼ੀ ਉਨ੍ਹਾਂ ਦੇ ਖਾਤਿਆਂ ’ਚ ਪਾਈ ਗਈ, ਬਿਜਲੀ ਪਾਣੀ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਨਹਿਰੀ ਖੇਤਰ ’ਚ ਵੱਡੀ ਪ੍ਰਾਪਤੀ ਕੀਤੀ। ਇਸ ਮੌਕੇ ’ਤੇ ਡਾ. ਸੁਖਵਿੰਦਰ ਸੁਖੀ ਵਿਧਾਇਕ ਹਲਕਾ ਬੰਗਾ, ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੋਰ,ਜਸਪ੍ਰੀਤ ਸਿੰਘ ਰੋਬੀ ਕੰਗ, ਸੰਜੀਵ ਚੇਚੀ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਖੰਨਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਤੋਂ ਪਹਿਲਾਂ ਅਮਿਤ ਸ਼ਾਹ ਦੀ ਫੋਟੋ ਨਾਲ ਭਾਜਪਾ ਵਿਰੋਧੀ ਬੋਰਡ ਲੱਗੇ ਅਗਲੀ ਖ਼ਬਰ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਲੋਕ ਖੁਦ ਦੱਸਣਗੇ-ਜੋਧ ਸਿੰਘ ਸਮਰਾ