14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਾਢੇ ਪੰਜ ਕਰੋੜ ਰੁਪਏ ਕੀਮਤ ਦੀ ਹੈਰੋਇਨ ਅਤੇ 41 ਹਜ਼ਾਰ 700 ਰੁਪਏ ਡਰੱਗ ਮਨੀ ਸਮੇਤ ਦੋ ਸਕੇ ਭਰਾ ਕਾਬੂ

ਲੁਧਿਆਣਾ, 14 ਸਤੰਬਰ (ਪਰਮਿੰਦਰ ਸਿੰਘ ਆਹੂਜਾ /ਪ੍ਰਦੀਪ ਭੰਡਾਰੀ)- ਏ.ਐਨ.ਟੀ.ਐਫ਼. ਲੁਧਿਆਣਾ ਰੇਂਜ ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿਸ ਵਿਚ ਧਾਂਦਰਾ ਰੋਡ ਦੇ ਰੂਪਨਗਰ ਵਿਖੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇਕ ਕਿੱਲੋ 21 ਗ੍ਰਾਮ ਹੈਰੋਇਨ ਅਤੇ 41 ਹਜ਼ਾਰ 700 ਰੁਪਏ ਬਰਾਮਦ ਕੀਤੇ ਹਨ।

ਅਜੀਤ ਡੈਸਕ 14-09-2026

ਲੁਧਿਆਣਾ, 14 ਸਤੰਬਰ (ਪਰਮਿੰਦਰ ਸਿੰਘ ਆਹੂਜਾ /ਪ੍ਰਦੀਪ ਭੰਡਾਰੀ)-  ਏ.ਐਨ.ਟੀ.ਐਫ਼. ਲੁਧਿਆਣਾ ਰੇਂਜ ਦੀ ਟੀਮ  ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿਸ ਵਿਚ ਧਾਂਦਰਾ ਰੋਡ ਦੇ ਰੂਪਨਗਰ ਵਿਖੇ  ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇਕ ਕਿੱਲੋ 21 ਗ੍ਰਾਮ ਹੈਰੋਇਨ ਅਤੇ 41 ਹਜ਼ਾਰ 700 ਰੁਪਏ ਬਰਾਮਦ ਕੀਤੇ ਹਨ। ਦੋਸ਼ੀਆਂ ਦੀ ਪਹਿਚਾਣ ਅਰਵਿੰਦ ਯਾਦਵ ਅਤੇ ਆਖਿਲੇਸ਼ ਯਾਦਵ ਵਾਸੀ ਧਾਂਦਰਾ ਦੋਵੇਂ ਸਕੇ ਭਰਾ ਦੇ ਰੂਪ ਵਿਚ ਹੋਈ ਹੈ।

ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ANTF ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਕਾਫੀ ਲੰਬੇ ਸਮੇਂ ਤੋਂ ਹੈਰੋਇਨ ਵੇਚਣ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਏ.ਐਸ.ਆਈ. ਮਨੋਜ ਕੁਮਾਰ ਕੋਲ ਮੁਖਬਰੀ ਹੋਈ ਸੀ ਕਿ ਧਾਂਦਰਾ ਰੋਡ ਦੇ ਰੂਪ ਨਗਰ ਵਿਚ ਦੋ ਸਕੇ ਭਰਾ ਹੈਰੋਇਨ ਦੀ ਸਪਲਾਈ ਦੇਣ ਲਈ ਖੜ੍ਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਭਰਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ।

ਨਰੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਵਿਚੋਂ ਅਖਿਲੇਸ਼ ਯਾਦਵ ’ਤੇ 17 ਮਾਮਲੇ NDPS, ਕਤਲ ਅਤੇ ਹੋਰ ਕਈ ਸੰਗੀਨ ਧਾਰਾਵਾਂ ਹੇਠ ਦਰਜ ਹਨ ਅਤੇ 6 ਮਾਮਲੇ ਅਰਵਿੰਦ ਦੇ ਖਿਲਾਫ਼ ਦਰਜ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਕਾਫੀ ਸਮਾਂ ਜੇਲ੍ਹ ਵੀ ਕੱਟ ਕੇ ਆਏ ਹਨ। ਉਨ੍ਹਾਂ ਅੱਗੇ ਕਿਹਾ  ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਸਾਢੇ ਪੰਜ ਕਰੋੜ ਰੁਪਏ ਦੇ ਨੇੜੇ ਤੇੜੇ ਹੈ। 

ਪਿਛਲੀ ਖ਼ਬਰ ਸ਼ੰਭੂ ਖਨੌਰੀ ਬਾਰਡਰ ’ਤੇ ਚੋਰੀ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾ ਨੇ ਜਲੰਧਰ ’ਚ ਲਗਾਇਆ ਧਰਨਾ ਅਗਲੀ ਖ਼ਬਰ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ.ਜੀ.ਪੀ ਗੌਰਵ ਯਾਦਵ ਦੀ ਅਹਿਮ ਪ੍ਰੈਸ ਕਾਨਫ਼ਰੰਸ