12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਅੰਮ੍ਰਿਤ ਦਾਲਮ ਨੂੰ ਲਿਆਂਦਾ ਗਿਆ ਪੰਜਾਬ

ਚੰਡੀਗੜ੍ਹ, 12 ਸਤੰਬਰ- ਮਾਨ ਸਰਕਾਰ ਵਲੋਂ ਗੈਂਗਸਟਰਾਂ 'ਤੇ ਕੀਤੀ ਗਈ ਕਾਰਵਾਈ ਨੂੰ ਵੱਡੀ ਸਫ਼ਲਤਾ ਮਿਲੀ ਹੈ।ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਅੰਮ੍ਰਿਤ ਦਾਲਮ ਉਰਫ਼ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਾਪਸ ਲਿਆਂਦਾ ਗਿਆ।

ਅਜੀਤ ਡੈਸਕ 12-09-2026

ਚੰਡੀਗੜ੍ਹ, 12 ਸਤੰਬਰ-  ਮਾਨ ਸਰਕਾਰ ਵਲੋਂ ਗੈਂਗਸਟਰਾਂ 'ਤੇ ਕੀਤੀ ਗਈ ਕਾਰਵਾਈ ਨੂੰ ਵੱਡੀ ਸਫ਼ਲਤਾ ਮਿਲੀ ਹੈ।ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਅੰਮ੍ਰਿਤ ਦਾਲਮ ਉਰਫ਼ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਾਪਸ ਲਿਆਂਦਾ ਗਿਆ। ਪੰਜਾਬ ਪੁਲਿਸ ਦੀ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਡੀਸ਼ਨ ਸੈੱਲ (OFTEC) ਟੀਮ ਅੰਮ੍ਰਿਤ ਦਾਲਮ ਨੂੰ ਮੋਲਡੋਵਾ ਤੋਂ ਭਾਰਤ ਲੈ ਕੇ ਆਈ ਸੀ। ਉਹ ਅਕਤੂਬਰ 2024 ਵਿਚ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਭੱਜ ਗਿਆ ਸੀ।

ਏ.ਜੀ.ਟੀ.ਐਫ਼. ਅਤੇ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਡੀਸ਼ਨ ਸੈੱਲ  ਨੇ ਛੇ ਮਹੀਨਿਆਂ ਲਈ 'ਆਪ੍ਰੇਸ਼ਨ ਈਸਟਰਨ ਰੀਚ' ਚਲਾਇਆ, ਜਿਸ ਵਿਚ ਸਫਲਤਾ ਪ੍ਰਾਪਤ ਹੋਈ। ਪੰਜਾਬ ਪੁਲਿਸ ਦੀ ਟੀਮ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਨੂੰ ਵੀ ਯਕੀਨੀ ਬਣਾਇਆ। ਅੰਮ੍ਰਿਤ ਦਾਲਮ ਨੂੰ ਮੋਲਡੋਵਾ ਦੇ ਓਟਾਸੀ ਬਾਰਡਰ ਕਰਾਸਿੰਗ 'ਤੇ ਹਿਰਾਸਤ ਵਿਚ ਲਿਆ ਗਿਆ।

11 ਸਤੰਬਰ ਨੂੰ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਨੇ ਅੰਮ੍ਰਿਤ ਦਾਲਮ ਨੂੰ ਮੋਲਡੋਵਾ ਹਵਾਈ ਅੱਡੇ 'ਤੇ ਹਿਰਾਸਤ ਵਿਚ ਲੈ ਲਿਆ। ਅੰਮ੍ਰਿਤ ਦਾਲਮ ਵਿਰੁੱਧ ਕਤਲ, ਅਸਲਾ ਐਕਟ, ਐਨ.ਡੀ.ਪੀ.ਐਸ. ਐਕਟ, ਯੂ.ਏ.ਪੀ.ਏ. ਅਤੇ ਜਬਰੀ ਵਸੂਲੀ ਸਮੇਤ 21 ਅਪਰਾਧਿਕ ਮਾਮਲੇ ਦਰਜ ਹਨ।

ਪਿਛਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਮਨਾਇਆ ਜਾ ਰਿਹਾ ਹੈ ਪਹਿਲਾ ਪ੍ਰਕਾਸ਼ ਪੁਰਬ