11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਈਡੀ ਵਿਰੁੱਧ ਆਖਰੀ ਸਾਹ ਤੱਕ ਜਾਰੀ ਰਹੇਗੀ ਮੇਰੀ ਲੜਾਈ - ਸੀਪੀਆਈ (ਐਮ) ਵਿਧਾਇਕ ਪੀ.ਏ. ਮੁਹੰਮਦ ਰਿਆਸ

ਕੋਝੀਕੋਡ (ਕੇਰਲਮ), 11 ਸਤੰਬਰ - ਸੀਪੀਆਈ (ਐਮ) ਦੇ ਵਿਧਾਇਕ ਪੀ.ਏ. ਮੁਹੰਮਦ ਰਿਆਸ ਨੇ ਕਿਹਾ, "ਇਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਿਰੁੱਧ ਮੇਰੀ ਲੜਾਈ ਆਖਰੀ ਸਾਹ ਤੱਕ ਜਾਰੀ ਰਹੇਗੀ। ਮੈਂ ਕੇਂਦਰੀ ਏਜੰਸੀ...

ਅਜੀਤ ਡੈਸਕ 11-09-2026

ਕੋਝੀਕੋਡ (ਕੇਰਲਮ), 11 ਸਤੰਬਰ - ਸੀਪੀਆਈ (ਐਮ) ਦੇ ਵਿਧਾਇਕ ਪੀ.ਏ. ਮੁਹੰਮਦ ਰਿਆਸ ਨੇ ਕਿਹਾ, "ਇਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਿਰੁੱਧ ਮੇਰੀ ਲੜਾਈ ਆਖਰੀ ਸਾਹ ਤੱਕ ਜਾਰੀ ਰਹੇਗੀ। ਮੈਂ ਕੇਂਦਰੀ ਏਜੰਸੀ ਤੋਂ ਡਰਦਾ ਨਹੀਂ ਹਾਂ। ਈਡੀ ਸਰਾਸਰ ਝੂਠ ਫੈਲਾ ਰਹੀ ਹੈ ਅਤੇ ਮੇਰੀ ਪਤਨੀ, ਵੀਨਾ ਵਿਜਯਨ, ਨੇ ਏਜੰਸੀ ਦੇ ਸਾਹਮਣੇ ਮਜ਼ਬੂਤ ​​ਪੱਖ ਰੱਖਿਆ ਹੈ। ਈਡੀ ਨੇ ਪਿਨਾਰਾਈ ਅਤੇ ਤਿਰੂਵਨੰਤਪੁਰਮ ਸਥਿਤ ਮੇਰੇ ਘਰਾਂ 'ਤੇ ਛਾਪੇ ਮਾਰੇ, ਪਰ ਕੀ ਉਨ੍ਹਾਂ ਨੂੰ ਉੱਥੋਂ 25 ਪੈਸੇ ਵੀ ਮਿਲੇ? ਮੈਂ ਆਖਰੀ ਸਾਹ ਤੱਕ ਧਰਮ-ਨਿਰਪੱਖਤਾ ਅਤੇ ਆਪਣੀ ਰਾਜਨੀਤੀ ਲਈ ਲੜਾਂਗਾ। ਈਡੀ ਨੇ ਮੇਰੇ ਇਕ ਦੋਸਤ 'ਤੇ ਵੀ ਦਬਾਅ ਪਾਇਆ ਕਿ ਉਹ ਮੇਰਾ, ਮੇਰੀ ਪਤਨੀ ਅਤੇ ਤਤਕਾਲੀ ਮੁੱਖ ਮੰਤਰੀ ਪਿਨਾਰਾਈ ਵਿਜਯਨ ਦਾ ਨਾਮ ਲਵੇ, ਅਤੇ ਇੱਥੋਂ ਤੱਕ ਕਿ ਉਸਦੀ ਧੀ ਨੂੰ ਮੁਲਜ਼ਮ ਬਣਾਉਣ ਦੀ ਧਮਕੀ ਵੀ ਦਿੱਤੀ। ਮੈਂ ਹਮੇਸ਼ਾ ਇਹ ਕਿਹਾ ਹੈ ਕਿ ਜਾਂਚ ਅੱਗੇ ਵਧਣੀ ਚਾਹੀਦੀ ਹੈ ਅਤੇ ਮੈਂ ਦੋਸ਼ਾਂ ਦਾ ਜਵਾਬ ਦੇਣ ਲਈ ਤਿਆਰ ਹਾਂ। ਮੈਂ ਈਡੀ ਨੂੰ ਇਕ ਨੋਟਿਸ ਭੇਜਿਆ ਹੈ ਅਤੇ ਏਜੰਸੀ ਵਿਰੁੱਧ ਮੇਰੀ ਕਾਨੂੰਨੀ ਲੜਾਈ ਜਾਰੀ ਰਹੇਗੀ।"

ਪਿਛਲੀ ਖ਼ਬਰ ਬੈਂਕ ਮੁਲਾਜ਼ਮ ਅੱਜ ਹੜਤਾਲ 'ਤੇ ਅਗਲੀ ਖ਼ਬਰ ਤਿੱਬਤ ਚ ਭੂਚਾਲ ਦੇ ਝਟਕੇ ਮਹਿਸੂਸ