06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਾਤਵਿਕ-ਚਿਰਾਗ ਦੀ ਜੋੜੀ ਨੇ ਜਿੱਤਿਆ ਚਾਈਨਾ ਮਾਸਟਰਜ਼ ਦਾ ਖ਼ਿਤਾਬ

ਸ਼ੇਨਜ਼ੇਨ, 6 ਸਤੰਬਰ (ਏਜੰਸੀ)-ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਇਥੇ ਚੀਨ ਦੇ ਹੀ ਜੀ ਟਿੰਗ ਅਤੇ ਰੇਨ ਜ਼ਿਆਂਗ ਯੂ ਨੂੰ ਤਿੰਨ ਗੇਮਾਂ ਦੇ ਰੋਮਾਂਚਕ ਮੁਕਾਬਲੇ ਵਿਚ ਹਰਾ ਕੇ ਸ਼ਾਨਦਾਰ ਵਾਪਸੀ ਕਰਦਿਆਂ ਚਾਈਨਾ ....

ਅਜੀਤ ਡੈਸਕ 06-09-2026

ਸ਼ੇਨਜ਼ੇਨ, 6 ਸਤੰਬਰ (ਏਜੰਸੀ)-ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਇਥੇ ਚੀਨ ਦੇ ਹੀ ਜੀ ਟਿੰਗ ਅਤੇ ਰੇਨ ਜ਼ਿਆਂਗ ਯੂ ਨੂੰ ਤਿੰਨ ਗੇਮਾਂ ਦੇ ਰੋਮਾਂਚਕ ਮੁਕਾਬਲੇ ਵਿਚ ਹਰਾ ਕੇ ਸ਼ਾਨਦਾਰ ਵਾਪਸੀ ਕਰਦਿਆਂ ਚਾਈਨਾ ਮਾਸਟਰਜ਼ ਸੁਪਰ 750 ਦਾ ਖ਼ਿਤਾਬ ਜਿੱਤ ਲਿਆ।ਸਾਲ 2023 ਅਤੇ 2025 ਐਡੀਸ਼ਨਾਂ ਵਿਚ ਉਪ ਜੇਤੂ ਰਹੇ ਸਾਤਵਿਕ ਅਤੇ ਚਿਰਾਗ ਦੀ ਜੋੜੀ ਇਥੇ ਆਪਣਾ ਤੀਜਾ ਫਾਈਨਲ ਖੇਡ ਰਹੀ ਸੀ।

ਇਸ ਭਾਰਤੀ ਜੋੜੀ ਨੇ ਇਕ ਘੰਟੇ 10 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਸਾਬਕਾ ਵਿਸ਼ਵ ਨੰਬਰ 4 ਹੀ ਅਤੇ ਰੇਨ ਦੀ ਦੁਨੀਆ ਦੀ ਸਾਬਕਾ ਚੌਥੇ ਨੰਬਰ ਦੀ ਜੋੜੀ ਨੂੰ 11-21, 21-13, 21-17 ਨਾਲ ਮਾਤ ਦਿੱਤੀ। ਇਹ ਭਾਰਤੀ ਜੋੜੀ ਦਾ ਇਸ ਸੀਜ਼ਨ ਦਾ ਦੂਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੇ ਸਿੰਗਾਪੁਰ ਓਪਨ ਸੁਪਰ 750 ਜਿੱਤਿਆ ਸੀ ਅਤੇ ਅਤੇ ਥਾਈਲੈਂਡ ਓਪਨ ਸੁਪਰ 500 ਦੇ ਫਾਈਨਲ ਵਿਚ ਵੀ ਜਗ੍ਹਾ ਬਣਾਈ ਸੀ।

 

ਪਿਛਲੀ ਖ਼ਬਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਜ਼ਬਤ ਕੀਤੇ ਕੁਝ ਖਿਡਾਰੀਆਂ ਦੇ ਮੋਬਾਈਲ ਫ਼ੋਨ, ਛਿੜਿਆ ਵਿਵਾਦ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ: ਗੌਰਵ ਚੌਧਰੀ ਦੇ ਤੂਫ਼ਾਨੀ ਸੈਂਕੜੇ ਸਦਕਾ ਬਠਿੰਡਾ ਨੇ ਜਲੰਧਰ ਨੂੰ ਹਰਾਇਆ