05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਉਦਘਾਟਨ ਸਮਾਰੋਹ ਦੌਰਾਨ ਕੁਲਵਿੰਦਰ ਬਿੱਲਾ ਨੇ ਗਾਇਕੀ ਨਾਲ ਬੰਨ੍ਹਿਆ ਰੰਗ

ਬਠਿੰਡਾ, 5 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ):- ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਸਿੱਧ ਪੰਜਾਬੀ...

ਅਜੀਤ ਡੈਸਕ 05-09-2026

ਬਠਿੰਡਾ, 5 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ):- ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੀ ਗਾਇਕੀ ਦਾ ਰੰਗ ਬਿਖੇਰਦਿਆਂ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਸਮਾਗਮ ਵਿਚ ਖੂਬ ਰੌਣਕ ਲਾਈ ਅਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ।ਕੁਲਵਿੰਦਰ ਬਿੱਲਾ ਨੇ ‘ਮੇਰਾ ਦੇਸ ਹੋਵੇ ਪੰਜਾਬ’, ‘ਮਿੱਤਰੋ ਮਰੂ ਮਰੂ ਕਿਉਂ ਕਰਨਾ’, ‘ਦੇਖੀ ਕਿਤੇ ਦੱਬ ਦੀ ਨਾ ਘੋੜਾ ਓਏ ਬੰਦੂਕ ਦਾ’, ‘ਜਿਹਨੂੰ ਮਿਲ ਲੈਂਦੇ ਆ, ਉਹ ਸਾਡਾ ਹੋ ਜਾਂਦਾ’ ਅਤੇ ‘ਇਸ਼ਕੇ ਦੇ ਨਜ਼ਾਰੇ’ ਸਮੇਤ ਆਪਣੇ ਪ੍ਰਸਿੱਧ ਗੀਤ ਪੇਸ਼ ਕਰਕੇ ਸਮਾਗਮ ਨੂੰ ਸੰਗੀਤਮਈ ਬਣਾ ਦਿੱਤਾ।

ਪਿਛਲੀ ਖ਼ਬਰ ਖਰੜ ਸ਼ਹਿਰ ਦੀ ਲੜਕੀ ਨੇ ਥਾਈਲੈਂਡ ਵਿਖੇ ਡੀਬੇਟ 'ਵਰਲਡ ਸਕਾਲਰਜ਼ ਕੱਪ ਗਲੋਬਲ ਰਾਊਂਡ' ਚ ਰੌਸ਼ਨ ਕੀਤਾ ਪੰਜਾਬ ਦਾ ਨਾਮ ਅਗਲੀ ਖ਼ਬਰ ਕਥਿਤ ਮਹਿਲਾ ਕੁੱਟਮਾਰ ਮਾਮਲੇ ਦੇ ਵਿਰੋਧ ਵਿਚ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ‘ਆਪ’ ਮਹਿਲਾ ਵਿੰਗ ਵਲੋਂ ਸ਼੍ਰੋਮਣ...