ਚੰਡੀਗੜ੍ਹ, 27 ਅਗਸਤ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਪੀ.ਏ.ਪੀ. (PAP) ਗਰਾਊਂਡ ਜਲੰਧਰ ਵਿਖੇ 1746 ਨੌਜਵਾਨ ਮੁੰਡੇ-ਕੁੜੀਆਂ ਨੂੰ ਪੰਜਾਬ ਪੁਲਿਸ ਵਿਚ ਨਿਯੁਕਤੀ ਪੱਤਰ ਸੌਂਪੇ... ਇਨ੍ਹਾਂ ਨੌਜਵਾਨਾਂ ਦੀ ਭਰਤੀ ਬਿਨਾਂ ਕਿਸੇ 'ਸਿਫਾਰਿਸ਼ ਅਤੇ ਰਿਸ਼ਵਤ' ਤੋਂ ਬਿਲਕੁਲ ਮੈਰਿਟ ਦੇ ਆਧਾਰ 'ਤੇ ਹੋਈ ਹੈ... ਪਿਛਲੇ ਕਰੀਬ ਢਾਈ ਸਾਲਾਂ ਵਿਚ ਸਾਡੀ ਸਰਕਾਰ ਹੁਣ ਤੱਕ 70,840 ਤੋਂ ਵੱਧ ਨੌਕਰੀਆਂ ਦੇ ਚੁੱਕੀ ਹੈ, ਜੋ ਕਿ ਇਕ ਇਤਿਹਾਸਕ ਪ੍ਰਾਪਤੀ ਹੈ... ਨਵੇਂ ਭਰਤੀ ਹੋਏ ਇਨ੍ਹਾਂ ਜਾਂਬਾਜ਼ ਜਵਾਨਾਂ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਪੰਜਾਬ ਅਤੇ ਦੇਸ਼ ਦੀ ਰਾਖੀ ਕਰਨਗੇ... ਸਮੂਹ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਨਵੀਂ ਸ਼ੁਰੂਆਤ ਲਈ ਬਹੁਤ-ਬਹੁਤ ਮੁਬਾਰਕਾਂ... ਪੰਜਾਬ ਪੁਲਿਸ ਪਰਿਵਾਰ ਵਿਚ ਤੁਹਾਡਾ ਸਵਾਗਤ ਹੈ...
ਇਨਕਲਾਬ ਜ਼ਿੰਦਾਬਾਦ!
ਤਾਜ਼ਾ ਖ਼ਬਰਾਂ
Free
ਮੁੱਖ ਮੰਤਰੀ ਭਗਵੰਤ ਮਾਨ ਨੇ 1746 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
ਚੰਡੀਗੜ੍ਹ, 27 ਅਗਸਤ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਪੀ.ਏ.ਪੀ. (PAP) ਗਰਾਊਂਡ ਜਲੰਧਰ ਵਿਖੇ 1746 ਨੌਜਵਾਨ ਮੁੰਡੇ-ਕੁੜੀਆਂ ਨੂੰ ਪੰਜਾਬ ਪੁਲਿਸ ਵਿਚ ਨਿਯੁਕਤੀ ਪੱਤਰ ਸੌਂਪੇ..
ਅਜੀਤ ਡੈਸਕ
27-08-2026