25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਖੰਡ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਸਰਕਾਰ ਨੇ ਆਯਾਤ ਕੀਤੀ ਜਾਣ ਵਾਲੀ ਕੱਚੀ ਖੰਡ ਬਾਰੇ ਬਦਲੇ ਨੇਮ

ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)- ਖੰਡ ਦੀਆਂ ਵੱਧ ਰਹੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਕੱਚੀ ਖੰਡ ਤੇ ਆਯਾਤ ਨਾਲ ਜੁੜੇ ਨੇਮਾਂ ’ਚ ਸੋਧ ਕੀਤੀ ਹੈ, ਜਿਸ ਤਹਿਤ ਡਿਊਟੀ ਫ੍ਰੀ ਆਯਾਤ ਕੀਤੀ ਗਈ ...

ਅਜੀਤ ਡੈਸਕ 25-08-2026

 ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)-  ਖੰਡ ਦੀਆਂ ਵੱਧ ਰਹੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਕੱਚੀ ਖੰਡ ਤੇ ਆਯਾਤ ਨਾਲ ਜੁੜੇ ਨੇਮਾਂ ’ਚ ਸੋਧ ਕੀਤੀ ਹੈ, ਜਿਸ ਤਹਿਤ ਡਿਊਟੀ ਫ੍ਰੀ ਆਯਾਤ ਕੀਤੀ ਗਈ ਕੱਚੀ ਖੰਡ ਨੂੰ ਪ੍ਰੋਸੈਸ ਕਰ ਕੇ ਵੇਚਣ ਦੀ ਸਮਾਂ ਹੱਦ ’ਚ ਬਦਲਾਅ ਕੀਤਾ ਹੈ। ਨਵੇਂ ਨੇਮਾਂ ਤਹਿਤ ਆਯਾਤ ਕਰਨ ਵਾਲਿਆਂ ਨੂੰ ਬਿੱਲ ਆਫ਼ ਐਂਟਰੀ (ਭਾਵ ਕੱਚੀ ਖੰਡ ਖਰੀਦਣ) ਦਾਖ਼ਲ ਕਰਨ ਦੀ ਤਾਰੀਕ ਤੋਂ ਵੱਧ ਤੋਂ ਵੱਧ ਦੋ ਮਹੀਨੇ ਅੰਦਰ ਕੱਚੀ ਖੰਡ ਨੂੰ ਚਿੱਟੀ ਜਾਂ ਰਿਫਾਇੰਡ ਖੰਡ ’ਚ ਬਦਲ ਕੇ ਘਰੇਲੂ ਬਾਜ਼ਾਰ ’ਚ ਵੇਚਣਾ ਹੋਏਗਾ। ਪਹਿਲਾਂ ਇਹ ਸਮਾਂ ਹੱਦ 31 ਅਕਤੂਬਰ ਸੀ। ਹੁਣ ਪ੍ਰੋਸੈਸਿੰਗ ਅਤੇ ਵਿਕਰੀ ਲਈ ਦੋ ਮਹੀਨੇ ਦੀ ਸਮਾਂ ਹੱਦ ਤੈਅ ਕਰ ਦਿੱਤੀ ਗਈ ਹੈ। ਵਣਜ ਅਤੇ ਉਦਯੋਗ ਮੰਤਰਾਲੇ ਵਲੋਂ ਜਾਰੀ ਇਨ੍ਹਾਂ ਸੋਧੇ ਗਏ ਨੇਮਾਂ ਦਾ ਉਦੇਸ਼ ਆਯਾਤ ਕੀਤੀ ਕੱਚੀ ਖੰਡ ਦੀ ਜਮਾਂਖੋਰੀ ਨੂੰ ਰੋਕਣਾ ਹੈ। ਨਾਲ ਹੀ ਆਯਾਤ ਨਾਲ ਖਪਤਕਾਰਾਂ ਨੂੰ ਛੇਤੀ ਤੋਂ ਛੇਤੀ ਰਾਹਤ ਦੇਣ ਨੂੰ ਯਕੀਨੀ ਬਣਾਉਣਾ।

ਪਿਛਲੀ ਖ਼ਬਰ ਸਹਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਬੱਚਿਆਂ ਸਮੇਤ ਨਹਿਰ ਵਿਚ ਮਾਰੀ ਛਲਾਂਗ ਅਗਲੀ ਖ਼ਬਰ ਪੱਛਮੀ ਬੰਗਾਲ ਐਸ.ਆਈ.ਆਰ : ਚੋਣ ਕਮਿਸ਼ਨ ਅਪੀਲੀ ਟ੍ਰਿਬਿਊਨਲਾਂ ਸਾਹਮਣੇ ਲੰਬਿਤ ਅਪੀਲਾਂ ਦਾ ਡੇਟਾ ਜਮ੍ਹਾਂ ਕਰੇ-ਸੁਪਰੀਮ ਕੋ...