25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਾਬਕਾ ਕੇਂਦਰੀ ਰਾਜ ਮੰਤਰੀ ਸਾਂਪਲਾ ਨੂੰ 'ਸਿਟ' ਵਲੋਂ 27 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਭੇਜੇ

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)- ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ...

ਅਜੀਤ ਡੈਸਕ 25-08-2026

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)- ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦੇ ਘਰ ਹੁਸ਼ਿਆਰਪੁਰ ਵਿਖੇ ਅੱਜ ਥਾਣਾ ਮਾਡਲ ਟਾਊਨ ਦੀ ਪੁਲਿਸ ਸਿਟ ਦੇ ਸੰਮਨ ਲੈ ਕੇ ਪਹੁੰਚੀ। ਸਿਟ ਵਲੋਂ ਬਹਿਬਲਕਾਂਡ ਗੋਲੀਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਜਿਸਦੇ ਚੱਲਦਿਆਂ ਵਿਜੇ ਸਾਂਪਲਾ ਨੂੰ 27 ਅਗਸਤ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ ਹਾਲਾਂਕਿ ਸਾਂਪਲਾ ਨੇ 27 ਅਗਸਤ ਨੂੰ ਪਾਰਟੀ ਨਾਲ ਜੁੜੇ ਹੋਏ ਸਮਾਗਮਾਂ ਦੇ ਚੱਲਦਿਆਂ ਸਮਾਂ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਸਿਟ ਸਾਹਮਣੇ ਪੇਸ਼ ਹੋਣ ਤੋਂ ਆਪਣੀ ਮਜ਼ਬੂਰੀ ਦੱਸੀ ਹੈ ਅਤੇ ਨਾਲ ਹੀ ਸਤੰਬਰ ਮਹੀਨੇ 'ਚ ਕੋਈ ਹੋਰ ਤਰੀਕ ਦੇਣ ਦੀ ਮੰਗ ਵੀ ਕੀਤੀ।

ਇਸ ਮੌਕੇ ਵਿਜੇ ਸਾਂਪਲਾ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਨ੍ਹਾਂ ਨੂੰ ਬਿਨ੍ਹਾਂ ਵਜ੍ਹਾ ਇਸ ਮਾਮਲੇ 'ਚ ਉਲਝਾਇਆ ਜਾ ਰਿਹਾ ਹੈ।

ਪਿਛਲੀ ਖ਼ਬਰ ਫਿਰੋਜ਼ਪੁਰ 'ਚ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ, 44.5 ਕਿਲੋ ਹੈਰੋਇਨ ਬਰਾਮਦ ਅਗਲੀ ਖ਼ਬਰ ਹੁਸ਼ਿਆਰਪੁਰ 'ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ : ਲਾ ਪਿਨੋਜ਼ ਪੀਜ਼ਾ ਤੋਂ ਮਿਲਿਆ ਮਿਆਦ ਪੁੱਗਾ ਸਾਮਾਨ