25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਰਾਮਪੁਰਾ ਦੇ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੀਤਾ ਗਿਆ

ਚਾਉਂਕੇ (ਬਠਿੰਡਾ), 25 ਅਗਸਤ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਅੱਜ...

ਅਜੀਤ ਡੈਸਕ 25-08-2026

ਚਾਉਂਕੇ (ਬਠਿੰਡਾ), 25 ਅਗਸਤ (ਮਨਜੀਤ ਸਿੰਘ ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਅੱਜ ਬਲਾਕ ਰਾਮਪੁਰਾ ਦੇ ਪਿੰਡਾਂ ਵਿਚ ਭਾਰਤ-ਅਮਰੀਕਾ ਵਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਖਿਲਾਫ਼ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮਾਰਚ ਦੌਰਾਨ ਜਥੇਬੰਦੀ ਦੇ ਬੁਲਾਰਿਆਂ ਨੇ ਦੱਸਿਆ ਕਿ 30 ਅਗਸਤ ਨੂੰ ਸਾਰੇ ਹੀ ਪੰਜਾਬ ਵਿਚ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਇਸ ਤਹਿਤ ਪੱਕੇ ਮੋਰਚੇ ਲੱਗਣੇ ਹਨ।

ਉਗਰਾਹਾਂ ਜਥੇਬੰਦੀ ਦੇ ਕਿਸਾਨ ਆਗੂਆਂ ਨੇ ਇਸ ਮਾਰਚ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਜੋ ਭਾਰਤ- ਅਮਰੀਕਾ ਵਲੋਂ ਮੁਕਤ ਵਪਾਰ ਸਮਝੌਤਾ ਹੋਣ ਜਾ ਰਿਹਾ ਹੈ ਉਸ ਦੇ ਵਿਰੋਧ ਵਿਚ ਇਹ ਪੱਕਾ ਮੋਰਚਾ ਲੱਗਣਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਅਰਥ ਵਿਵਸਥਾ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਹੈ ਅਤੇ ਕਿਸਾਨੀ ਉਜਾੜੇ ਦੇ ਨੇੜੇ ਖੜੀ ਹੈ ਜੇਕਰ ਸਮਝੌਤਾ ਹੋ ਜਾਂਦਾ ਹੈ ਤਾਂ ਕਿਸਾਨ, ਮਜ਼ਦੂਰ, ਛੋਟੇ ਕਾਮੇ, ਛੋਟੀ ਸਨਅਤ ਸਾਰੇ ਹੀ ਇਸ ਦੀ ਮਾਰ ਹੇਠ ਆਉਣਗੇ।

ਅੱਜ ਦਾ ਇਹ ਮੋਟਰਸਾਈਕਲ ਮਾਰਚ ਪਿੰਡ ਪਿੱਥੋ ਤੋਂ ਸ਼ੁਰੂ ਹੋ ਕੇ ਗਿੱਲ ਕਲਾਂ, ਕਰਾੜਵਾਲਾ, ਜੇਠੂਕੇ, ਘੜੈਲੀ, ਘੜੈਲਾ, ਜਿਉਂਦ, ਜੈਦ, ਬਦਿਆਲਾ, ਬੱਲ੍ਹੋ, ਚਾਉਕੇ, ਪੀਰਕੋਟ, ਭੈਣੀ ਚੂਹੜ ਆਦਿ ਪਿੰਡਾਂ ਵਿਚ ਹੁੰਦਾ ਹੋਇਆ ਇਹ ਮਾਰਚ ਸ਼ਾਮ ਨੂੰ ਸਮਾਪਤ ਹੋਇਆ ਜਿਸ ਦੀ ਅਗਵਾਈ ਜਥੇਬੰਦੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ, ਗੁਲਾਬ ਸਿੰਘ ਜਿਉਂਦ, ਨਛੱਤਰ ਸਿੰਘ ਢੱਡੇ, ਬਲਦੇਵ ਸਿੰਘ ਚਾਉਕੇ, ਹਰਪ੍ਰੀਤ ਕੌਰ ਜੇਠੂਕੇ ,ਬੂਟਾ ਸਿੰਘ ਬੱਲੋ, ਗੁਰਮੇਲ ਸਿੰਘ ਢੱਡੇ, ਸ਼ਗਨਦੀਪ ਸਿੰਘ ਜਿਉਂਦ ਨੇ ਕੀਤੀ।

ਪਿਛਲੀ ਖ਼ਬਰ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਬਿਮਾਰ ਮਾਤਾ ਨੂੰ ਮਿਲਣ ਲਈ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ: ਮਨਦੀਪ ਕੌਰ ਸੰਧੂ