25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

27 ਦੇ ਪੰਜਾਬ ਬੰਦ ਮੌਕੇ ਸੰਗਰੂਰ ਵਿਚ ਕੀਤੀ ਜਾਣ ਵਾਲੀ ਰੋਸ ਰੈਲੀ ਅਤੇ ਰੋਸ ਮਾਰਚ ਦੀਆਂ ਤਿਆਰੀਆਂ ਕੀਤੀਆਂ ਮੁਕੰਮਲ

ਸੰਗਰੂਰ, 25 ਅਗਸਤ (ਧੀਰਜ ਪਸ਼ੌਰੀਆ)- ਪੰਜਾਬ ਸਰਕਾਰ ਵਲੋਂ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੀਆਂ...

ਅਜੀਤ ਡੈਸਕ 25-08-2026

ਸੰਗਰੂਰ, 25 ਅਗਸਤ (ਧੀਰਜ ਪਸ਼ੌਰੀਆ)- ਪੰਜਾਬ ਸਰਕਾਰ ਵਲੋਂ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੀਆਂ ਵਿੱਤੀ ਮੰਗਾਂ ਅਤੇ ਵਿਭਾਗੀ ਮੰਗਾਂ ਵੱਲ ਧਿਆਨ ਨਾ ਦੇਣ ਦੇ ਰੋਸ ਵਜੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ਤੇ 27 ਅਗਸਤ ਨੂੰ ਪੰਜਾਬ ਬੰਦ ਦੇ ਸਬੰਧੀ ਸਮੂਹ ਵਿਭਾਗਾਂ ਦੇ ਮੁਲਾਜਮਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਕੰਮ ਠੱਪ ਕਰਦੇ ਹੋਏ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਰੋਸ ਰੈਲੀਆਂ ਅਤੇ ਰੋਸ ਮਾਰਚ ਕਰਨ ਲਈ ਐਕਸ਼ਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਅਸ਼ਵਨੀ ਸ਼ਰਮਾ ਸੂਬਾ ਕਨਵੀਨਰ ਅਤੇ ਰਾਜ ਕੁਮਾਰ ਅਰੋੜਾ ਪੈਨਸ਼ਨਰ ਆਗੂ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ 27 ਅਗਸਤ ਦੇ ਐਕਸ਼ਨ ਸਬੰਧੀ ਰੋਸ ਰੈਲੀ ਅਤੇ ਰੋਸ ਮਾਰਚ ਨੂੰ ਸਫ਼ਲ ਕਰਨ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਪ੍ਰਬੰਧ ਮੁਕੰਮਲ ਕੀਤੇ ਗਏ। ਇਸ ਮੌਕੇ ਜਗਦੀਸ਼ ਸ਼ਰਮਾ ਪੈਨਸ਼ਨਰ ਆਗੂ, ਰਾਜਵੀਰ ਬਡਰੁੱਖਾਂ ਜਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ, ਹਰਵਿੰਦਰ ਸਿੰਘ ਕਾਲਾ ਘਰਾਚੋਂ ਅਤੇ ਰਣਜੀਤ ਸਿੰਘ ਭੀਖੀ ਆਗੂ ਪੀ.ਐਸ.ਐਮ.ਐਸ.ਯੂ, ਗੁਰਪ੍ਰੀਤ ਸਿੰਘ ਮੰਗਵਾਲ, ਮਲਵਿੰਦਰ ਸੰਧੂ, ਹਰਪਾਲ ਸਿੰਘ ਸੁਨਾਮ, ਅਸ਼ੋਕ ਕੁਮਾਰ ਵਿਗਿਆਨਕ ਫੈਡਰੇਸ਼ਨ, ਬਿੱਕਰ ਸਿੰਘ ਸਿਬੀਆ, ਫ਼ਕੀਰ ਸਿੰਘ ਟਿੱਬਾ ਅਤੇ ਕਸਤੂਰੀ ਲਾਲ ਆਦਿ ਆਗੂ ਹਾਜ਼ਰ ਸਨ।

ਆਗੂਆਂ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਪੱਧਰ ਤੇ ਰਣਬੀਰ ਕਲੱਬ ਰੋਡ ਤੇ ਸਵੇਰੇ 9 ਵਜੇ ਰੋਸ ਰੈਲੀ ਸ਼ੁਰੂ ਕੀਤੀ ਜਾਵੇਗੀ ਅਤੇ ਉਪਰੰਤ ਬਾਜ਼ਾਰਾਂ ਵਿਚ ਰੋਸ ਮਾਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤਹਿਸੀਲ ਪੱਧਰ ਤੇ ਧੂਰੀ, ਸ਼ੇਰਪੁਰ, ਸੁਨਾਮ, ਲਹਿਰਾ, ਮੂਨਕ ਤਹਿਸੀਲਾਂ ਵਿਚ ਵੀ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਰੋਸ ਰੈਲੀਆਂ ਕਰਕੇ ਰੋਸ ਮਾਰਚ ਕੀਤਾ ਜਾਵੇਗਾ।

ਪਿਛਲੀ ਖ਼ਬਰ 27 ਅਗਸਤ ਨੂੰ ਮੁਕੰਮਲ ਹੜਤਾਲ ਦਾ ਐਲਾਨ, ਸੜਕਾਂ, ਸਕੂਲ-ਕਾਲਜ ਅਤੇ ਬਾਜ਼ਾਰ ਰਹਿਣਗੇ ਖੁੱਲ੍ਹੇ ਅਗਲੀ ਖ਼ਬਰ ਜਾਤੀ ਜਨਗਣਨਾ ਨੂੰ ਲੈ ਕੇ ਖੜਗੇ, ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਤੀਜਾ ਪੱਤਰ