ਕਰਤਾਰਪੁਰ, 25 ਅਗਸਤ (ਭਜਨ ਸਿੰਘ)- ਆੜ੍ਹਤੀ ਦੀ ਪਤਨੀ ਨੇਹਾ ਭਗਰੀਆ ਹੱਤਿਆ ਕਾਂਡ ਦੀ ਆਖ਼ਰ ਅੱਜ ਗਾਜ ਸਥਾਨਕ ਪੁਲਿਸ ਤੇ ਝਾੜਦਿਆਂ ਸੀਨੀਅਰ ਅਫ਼ਸਰਾਂ ਵਲੋਂ ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਦੀ ਬਦਲੀ ਥਾਣਾ ਮਕਸੂਦਾਂ ਵਿਖੇ ਕਰ ਦਿੱਤੀ ਗਈ ਜਦਕਿ ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਬੋਧ ਰਾਜ ਨੂੰ ਸਸਪੈਂਡ ਕਰ ਦਿੱਤਾ ਗਿਆ।
ਉੱਧਰ ਪੁਲਿਸ ਵਲੋਂ ਵੀ ਦੋਸ਼ੀ ਉਮੰਗ ਬੱਸੀ ਨੂੰ ਲੱਭਣ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਤੇ ਕਈ ਸਕੇ ਸੰਬੰਧੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਧਰ ਪੁਲਿਸ ਵਲੋਂ ਦੋਸ਼ੀਆਂ ਉਮੰਗ ਬੱਸੀ ਤੇ ਸੱਸ ਦੀ ਐੱਲ. ਓ. ਸੀ. ਖੋਲ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਵੱਖ-ਵੱਖ ਐਗਲਾਂ ਤੇ ਕੰਮ ਕਰ ਰਹੀ ਹੈ ਤੇ ਦੋਸ਼ੀਆਂ ਤੱਕ ਪੁਲਿਸ ਜਲਦ ਪਹੁੰਚ ਜਾਵੇਗੀ।