25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਜੱਟਾ ਪਿੰਡ ਗ੍ਰਨੇਡ ਹਮਲਾ ਮਾਮਲਾ: ਪੁਲਿਸ ਵਲੋਂ ਗ੍ਰਨੇਡ ਸੁੱਟਣ ਵਾਲੇ ਦੋਵਾਂ ਨੌਜਵਾਨਾਂ ਨੂੰ ਕੀਤਾ ਕਾਬੂ

ਅਜਨਾਲਾ, ਗੱਗੋਮਾਹਲ ਰਮਦਾਸ, (ਅੰਮ੍ਰਿਤਸਰ), 25 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)- ਪਿਛਲੇ ਦਿਨੀਂ ਥਾਣਾ ਰਮਦਾਸ ਅਧੀਨ ਆਉਂਦੇ ਸਰਹੱਦੀ ਪਿੰਡ ਜੱਟਾ ਵਿਖੇ ਇਕ ਸਾਬਕਾ ਫੌਜੀ ਦੇ ਘਰ ’ਤੇ ਗ੍ਰਨੇਡ ਸੁੱਟਣ ਵਾਲੇ ਨੌਜਵਾਨਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ I

ਅਜੀਤ ਡੈਸਕ 25-08-2026

ਅਜਨਾਲਾ, ਗੱਗੋਮਾਹਲ ਰਮਦਾਸ, (ਅੰਮ੍ਰਿਤਸਰ), 25 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)- ਪਿਛਲੇ ਦਿਨੀਂ ਥਾਣਾ ਰਮਦਾਸ ਅਧੀਨ ਆਉਂਦੇ ਸਰਹੱਦੀ ਪਿੰਡ ਜੱਟਾ ਵਿਖੇ ਇਕ ਸਾਬਕਾ ਫੌਜੀ ਦੇ ਘਰ ’ਤੇ ਗ੍ਰਨੇਡ ਸੁੱਟਣ ਵਾਲੇ ਨੌਜਵਾਨਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ I ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਉਮਰ ਕਰੀਬ 20 ਸਾਲ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਗ੍ਰਨੇਡ ਹਮਲੇ ਮਾਮਲੇ ਸੰਬੰਧੀ ਹੋਰ ਖੁਲਾਸੇ ਕਰਨ ਲਈ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇ ਐੱਸ.ਐੱਸ.ਪੀ ਕੰਵਲਪ੍ਰੀਤ ਸਿੰਘ ਚਾਹਲ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਵੀ ਕੀਤੀ ਜਾਵੇਗੀ I ਦੋਵਾਂ ਨੌਜਵਾਨਾਂ ਨੂੰ ਅੱਜ ਅਜਨਾਲਾ ਕੋਰਟ ਵਿਚ ਵੀ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿੰਡ ਜੱਟਾ ਵਿਖੇ ਹੋਏ ਗ੍ਰਨੇਡ ਹਮਲੇ ਕਾਰਨ ਇੱਕ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸਨ I

ਪਿਛਲੀ ਖ਼ਬਰ ਬੇਕਾਬੂ ਹੋ ਰੈਸਟੋਰੈਂਟ ’ਚ ਜਾ ਵੱਜੀ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀ ਗੱਡੀ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆੜਤੀਏ ਦੇ ਘਰ ’ਤੇ ਸੁੱਟਿਆ ਪੈਟਰੋਲ ਬੰਬ ਅਤੇ ਚਲਾਈਆਂ ਗੋਲੀਆਂ