24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮੁੱਖ ਮੰਤਰੀ ਮਾਨ ਨੇ NASSCOM ਦੇ ਵਫ਼ਦ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 24 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਚੰਡੀਗੜ੍ਹ ਵਿਖੇ NASSCOM ਦੇ ਵਫ਼ਦ ਨਾਲ ਪੰਜਾਬ ਨੂੰ ਆਈ.ਟੀ. ਸੈਕਟਰ ਵਿਚ ਮੋਹਰੀ ਬਣਾਉਣ ਦੇ ਮਕਸਦ ਨਾਲ ਅਹਿਮ ਮੀਟਿੰਗ ਕੀਤੀ।

ਅਜੀਤ ਡੈਸਕ 24-08-2026

ਚੰਡੀਗੜ੍ਹ, 24 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਚੰਡੀਗੜ੍ਹ ਵਿਖੇ NASSCOM ਦੇ ਵਫ਼ਦ ਨਾਲ ਪੰਜਾਬ ਨੂੰ ਆਈ.ਟੀ. ਸੈਕਟਰ ਵਿਚ ਮੋਹਰੀ ਬਣਾਉਣ ਦੇ ਮਕਸਦ ਨਾਲ ਅਹਿਮ ਮੀਟਿੰਗ ਕੀਤੀ।   ਪੰਜਾਬ ਹੁਣ AI, ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ (GCCs) ਲਈ ਇਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਵਿਸ਼ਵ-ਪੱਧਰੀ ਬੁਨਿਆਦੀ ਢਾਂਚੇ ਕਾਰਨ ਮੋਹਾਲੀ ਤੇਜ਼ੀ ਨਾਲ ਉੱਤਰੀ ਭਾਰਤ ਦੀ ਪਹਿਲੀ ਪਸੰਦ ਬਣ ਰਿਹਾ ਹੈ।

ਸਾਡੇ ਕੋਲ IIT ਅਤੇ ISB ਵਰਗੀਆਂ ਨਾਮਵਰ ਸੰਸਥਾਵਾਂ ਦਾ ਮਜ਼ਬੂਤ ਅਤੇ ਹੁਨਰਮੰਦ 'ਟੇਲੈਂਟ ਪੂਲ' ਮੌਜੂਦ ਹੈ। ਇਸ ਦੇ ਨਾਲ ਹੀ ਕਾਰੋਬਾਰ ਦੀ ਘੱਟ ਲਾਗਤ, 'ਇਨਵੈਸਟ ਪੰਜਾਬ' ਅਤੇ ਨਵੀਂ 'GCC ਪਾਲਿਸੀ 2026' ਰਾਹੀਂ ਨਿਵੇਸ਼ਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
'ਤੁਹਾਡੀ ਆਪਣੀ ਸਰਕਾਰ' ਪੰਜਾਬ ਵਿਚ ਨਵੇਂ ਨਿਵੇਸ਼ ਲਿਆਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਪਿਛਲੀ ਖ਼ਬਰ ਡਾ. ਰਜਿੰਦਰ ਕੁਮਾਰ ਬਾਂਸਲ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਰਾਜਾ ਵੜਿੰਗ ਵਲੋਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦਾ ਸਮਰਥਨ