23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਜ਼ੁਰਗ ਔਰਤ ਦੀ ਕੰਨ ਦੀ ਵਾਲੀ ਝਪਟ ਕੇ ਝਪਟਮਾਰ ਫ਼ਰਾਰ

ਕੌਹਰੀਆਂ (ਸੰਗਰੂਰ), 23 ਅਗਸਤ (ਸੁਨੀਲ ਕੁਮਾਰ ਗਰਗ) - ਕੌਹਰੀਆਂ ਇਲਾਕੇ ਵਿਚ ਬੇਖ਼ੌਫ਼ ਝਪਟਮਾਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪੁਲਿਸ ਚੌਕੀ ਕੌਹਰੀਆਂ ਦੇ ਗੇਟ ਅੱਗੋਂ ਬਿਸਕੁੱਟਾਂ ਦੀ ਭੱਠੀ ਵਾਲੀ ਦੁਕਾਨ ’ਤੇ ਬੈਠੀ ਇਕ ਬਜ਼ੁਰਗ ਔਰਤ ਦੀ ਕੰਨ ਦੀ ਵਾਲੀ...

ਅਜੀਤ ਡੈਸਕ 23-08-2026

ਕੌਹਰੀਆਂ (ਸੰਗਰੂਰ), 23 ਅਗਸਤ (ਸੁਨੀਲ ਕੁਮਾਰ ਗਰਗ) - ਕੌਹਰੀਆਂ ਇਲਾਕੇ ਵਿਚ ਬੇਖ਼ੌਫ਼ ਝਪਟਮਾਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪੁਲਿਸ ਚੌਕੀ ਕੌਹਰੀਆਂ ਦੇ ਗੇਟ ਅੱਗੋਂ ਬਿਸਕੁੱਟਾਂ ਦੀ ਭੱਠੀ ਵਾਲੀ ਦੁਕਾਨ ’ਤੇ ਬੈਠੀ ਇਕ ਬਜ਼ੁਰਗ ਔਰਤ ਦੀ ਕੰਨ ਦੀ ਵਾਲੀ ਝਪਟ ਲੇ ਲੁਟੇਰੇ ਝਪਟਮਾਰ ਹੋ ਗਏ।ਪੀੜਤ ਬਜ਼ੁਰਗ ਔਰਤ ਦਰਸ਼ਨਾਂ ਦੇਵੀ ਨੇ ਦੱਸਿਆ ਕਿ ਉਹ ਬਿਸਕੁੱਟ ਬਣਵਾ ਰਹੀ ਸੀ, ਤਾਂ ਦਿੜ੍ਹਬਾ ਵਲੋਂ ਆਈ ਇਕ ਗੱਡੀ ਸਵਾਰਾਂ ਨੇ ਪਤਾ ਪੁੱਛਣ ਬਹਾਨੇ ਉਸ ਨੂੰ ਗੱਡੀ 'ਚ ਬਿਠਾ ਲਿਆ ਅਤੇ ਕੰਨ ਦੀ ਵਾਲੀ ਝਪਰ ਕੇ ਫਰਾਰ ਹੋ ਗਏ।
ਦਿਨ-ਦਿਹਾੜੇ ਇਕ ਬਜ਼ੁਰਗ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ ।ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਪੁਲਿਸ ਚੌਕੀ ਦੇ ਬਿਲਕੁਲ ਸਾਹਮਣੇ ਦਿਨ-ਦਿਹਾੜੇ ਅਜਿਹੀ ਘਟਨਾ ਵਾਪਰਨਾ ਝਪਟਮਾਰਾਂ ਦੇ ਬੁਲੰਦ ਹੌਸਲੇ ਦਰਸਾਉਂਦਾ ਹੈ।ਇਸ ਸੰਬੰਧੀ ਪੁਲਿਸ ਥਾਣਾ ਮੁਖੀ ਦਿੜ੍ਹਬਾ ਨੇ ਕਿਹਾ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ ਅਤੇ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ।

ਪਿਛਲੀ ਖ਼ਬਰ ਦੇਸ਼ ਦੀ ਪਹਿਲੀ ਬਾਜ ਡਰੋਨ ਬਟਾਲੀਅਨ ਜਲੰਧਰ ਵਿਚ ਤਾਇਨਾਤ ਅਗਲੀ ਖ਼ਬਰ ਔਰਤ ਨੂੰ ਪਤੀ ਅਤੇ ਸੱਸ ਨੇ ਪਿਲਾਇਆ ਨਸ਼ੀਲਾ ਪਦਾਰਥ