21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

—ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ— ਤ੍ਰਿਸ਼ਾ-ਗਾਇਤਰੀ ਦੀ ਜੋੜੀ ਸੈਮੀਫਾਈਨਲ ’ਚ, ਤਗਮਾ ਪੱਕਾ

ਨਵੀਂ ਦਿੱਲੀ, 21 ਅਗਸਤ (ਪੀ.ਟੀ.ਆਈ.)-ਭਾਰਤ ਦੀ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਇੱਥੇ ਪਹਿਲਾ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ, ਮਹਿਲਾ ਡਬਲਜ਼ ਕੁਆਰਟਰ ਫਾਈਨਲ ਵਿਚ ਚੀਨ ਦੀ ਜੀਆ ਯੀ ਫੈਨ ਤੇ ਝਾਂਗ ਸ਼ੂ ਜਿਆਨ ਨੂੰ ਹਰਾ ਕੇ ਵਿਸ਼ਵ ...

ਅਜੀਤ ਡੈਸਕ 21-08-2026

ਨਵੀਂ ਦਿੱਲੀ, 21 ਅਗਸਤ (ਪੀ.ਟੀ.ਆਈ.)-ਭਾਰਤ ਦੀ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਇੱਥੇ ਪਹਿਲਾ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ, ਮਹਿਲਾ ਡਬਲਜ਼ ਕੁਆਰਟਰ ਫਾਈਨਲ ਵਿਚ ਚੀਨ ਦੀ ਜੀਆ ਯੀ ਫੈਨ ਤੇ ਝਾਂਗ ਸ਼ੂ ਜਿਆਨ ਨੂੰ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਤਗਮਾ ਪੱਕਾ ਕੀਤਾ। ਗੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਇਕ ਘੰਟਾ ਤੇ 9 ਮਿੰਟ ਤੱਕ ਚੱਲੇ ਮੈਚ ’ਚ 16-21, 21-15, 21-13 ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਆਖਰੀ ਚਾਰ ’ਚ ਪਹੁੰਚ ਕੇ ਘੱਟੋ-ਘੱਟ ਇਕ ਕਾਂਸੀ ਦਾ ਤਗਮਾ ਪੱਕਾ ਕੀਤਾ। ਭਾਰਤ ਨੇ ਆਖਰੀ ਵਾਰ 2011 ’ਚ ਮਹਿਲਾ ਡਬਲਜ਼ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਜਿੱਤਿਆ ਸੀ। ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਨੇ ਲੰਡਨ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਭਾਰਤੀ ਜੋੜੀ ਨੇ, ਘਰੇਲੂ ਦਰਸ਼ਕਾਂ ਦੇ ਭਾਰੀ ਸਮਰਥਨ ਦੇ ਵਿਚਕਾਰ ਪਹਿਲਾ ਗੇਮ ਹਾਰਨ ਦੇ ਬਾਵਜੂਦ, ਵਧੀਆ ਸਮੈਸ਼ਾਂ ਤੇ ਕਲੀਨ ਨੈੱਟ ਪਲੇ ਨਾਲ ਮੈਚ ਨੂੰ ਪਲਟ ਦਿੱਤਾ। ਇਸ ਤੋਂ ਪਹਿਲਾਂ, ਤ੍ਰਿਸਾ ਤੇ ਗਾਇਤਰੀ 2022 ਤੇ 2023 ਵਿਚ ਆਲ ਇੰਗਲੈਂਡ ਓਪਨ ਦੇ ਸੈਮੀਫਾਈਨਲ ਵਿਚ ਪਹੁੰਚੀਆਂ ਸਨ। ਉਨ੍ਹਾਂ ਨੇ 2022 ਰਾਸ਼ਟਰਮੰਡਲ ਖੇਡਾਂ ’ਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਪਿਛਲੇ ਸਾਲ ਦੇ ਸ਼ੁਰੂ ’ਚ ਚੋਟੀ ਦੇ 10 ਵਿੱਚ ਸ਼ਾਮਲ ਹੋ ਗਈਆਂ ਸਨ। 
ਸਾਤਵਿਕ-ਚਿਰਾਗ ਦੀ ਜੋੜੀ ਹਾਰੀ
ਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈੱਟੀ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਤੀਜਾ ਤਗਮਾ ਜਿੱਤਣ ਦਾ ਸੁਪਨਾ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ’ਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਲਿਆਂਗ ਵੇਈ ਕੇਂਗ ਅਤੇ ਚੀਨ ਦੇ ਵਾਂਗ ਚਾਂਗ ਤੋਂ ਸਿੱਧੇ ਗੇਮਾਂ ’ਚ ਹਾਰਨ ਤੋਂ ਬਾਅਦ ਚਕਨਾਚੂਰ ਹੋ ਗਿਆ। ਦੁਨੀਆ ਦੀ ਪੰਜਵੇਂ ਨੰਬਰ ਦੀ ਭਾਰਤੀ ਜੋੜੀ ਚੀਨ ਦੇ ਪੈਰਿਸ ਓਲੰਪਿਕ ਚਾਂਦੀ ਦਾ ਤਗਮਾ ਜੇਤੂਆਂ ਤੋਂ 36 ਮਿੰਟਾਂ ’ਚ 21-18, 21-9 ਨਾਲ ਹਾਰ ਗਈ। ਸਾਤਵਿਕ ਅਤੇ ਚਿਰਾਗ ਨੇ 2022 ਅਤੇ 2025 ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦੇ ਤਗਮੇ ਜਿੱਤੇ ਸਨ।

ਪਿਛਲੀ ਖ਼ਬਰ ਅੱਜ ਨੀਦਰਲੈਂਡ ਵਿਰੱਧ ‘ਕਰੋ ਜਾਂ ਮਰੋ’ ਦਾ ਮੁਕਾਬਲਾ ਅਗਲੀ ਖ਼ਬਰ ਯੂਪੀ 'ਚ ਹਾਦਸਾ: ਨਦੀ 'ਚ ਕਿਸ਼ਤੀ ਪਲਟੀ, ਲੈਣ ਗਏ ਸਨ ਚਾਰਾ