21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

31 ਅਗਸਤ ਨੂੰ ਹੋਵੇਗੀ 77 ਮੋਟਰਸਾਈਕਲਾਂ ਤੇ 82 ਵਾਹਨਾਂ ਦੀ ਨਿਲਾਮੀ

ਜਗਰਾਉਂ (ਲੁਧਿਆਣਾ), 21 ਅਗਸਤ (ਕੁਲਦੀਪ ਸਿੰਘ ਲੋਹਟ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ...

ਅਜੀਤ ਡੈਸਕ 21-08-2026

ਜਗਰਾਉਂ (ਲੁਧਿਆਣਾ), 21 ਅਗਸਤ (ਕੁਲਦੀਪ ਸਿੰਘ ਲੋਹਟ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਵਿਚ ਅਣਪਛਾਤੇ ਅਤੇ ਲਾਵਾਰਸ ਹਾਲਤ ਵਿਚ ਖੜ੍ਹੇ ਵਾਹਨਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਸ ਸਬੰਧੀ ਨਿਲਾਮੀ ਕਮੇਟੀ ਵਲੋਂ 31 ਅਗਸਤ ਨੂੰ ਸਵੇਰੇ 10 ਵਜੇ ਪੁਲਿਸ ਲਾਈਨ, ਲੁਧਿਆਣਾ (ਦਿਹਾਤੀ) ਵਿਚ ਖੁੱਲ੍ਹੀ ਬੋਲੀ ਕਰਵਾਈ ਜਾਵੇਗੀ।

ਜਾਣਕਾਰੀ ਅਨੁਸਾਰ, ਨਿਲਾਮੀ ਵਿਚ 77 ਮੋਟਰਸਾਈਕਲਾਂ ਅਤੇ 82 ਹੋਰ ਵਾਹਨ- ਜਿਨ੍ਹਾਂ ਵਿਚ ਕਾਰਾਂ, ਟਰੈਕਟਰ ਆਦਿ ਦੀ ਬੋਲੀ ਲਗਾਈ ਜਾਵੇਗੀ। ਨਿਲਾਮੀ ਵਿਚ ਹਿੱਸਾ ਲੈਣ ਵਾਲੇ ਵਿਅਕਤੀ ਨਿਰਧਾਰਤ ਤਾਰੀਖ ਤੋਂ ਪਹਿਲਾਂ ਕਿਸੇ ਵੀ ਸਮੇਂ ਪੁਲਿਸ ਲਾਈਨ ਵਿਚ ਪਹੁੰਚ ਕੇ ਵਾਹਨਾਂ ਦੀ ਜਾਂਚ ਕਰ ਸਕਦੇ ਹਨ। ਨਿਲਾਮੀ ਵਿਚ ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ ਵਾਹਨ ਉਸੇ ਹਾਲਤ ਵਿਚ ਨਿਲਾਮ ਕੀਤਾ ਜਾਵੇਗਾ ਅਤੇ ਉਸ ਤੋਂ ਹੀ ਚੁਕਵਾਇਆ ਜਾਵੇਗਾ।

ਇਸ ਤੋਂ ਇਲਾਵਾ ਸਫ਼ਲ ਬੋਲੀਕਾਰ ਵੱਲੋਂ ਬੋਲੀ ਦੀ ਰਕਮ ਦਾ 50 ਹਜ਼ਾਰ ਰੁਪਏ ਬਤੌਰ ਜਮਾਨਤ/ਸਕਿਉਰਿਟੀ ਬੋਲੀ ਦੇਣ ਤੋਂ ਪਹਿਲਾਂ ਨਗਦ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਸਫ਼ਲ ਬੋਲੀਕਾਰ ਨੂੰ ਖਰੀਦੇ ਮਾਲ ਦਾ ਇਕ-ਚੌਥਾਈ ਹਿੱਸਾ ਰਕਮ ਮੌਕੇ ’ਤੇ ਜਮ੍ਹਾਂ ਕਰਵਾਉਣੀ ਹੋਵੇਗੀ, ਜਦਕਿ ਬਾਕੀ ਤਿੰਨ-ਚੌਥਾਈ ਰਕਮ ਨਿਲਾਮੀ ਤੋਂ ਤਿੰਨ ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣੀ ਪਵੇਗੀ। ਨਿਲਾਮੀ ਦੌਰਾਨ ਕਿਸੇ ਕਿਸਮ ਦੀ ਅੜਚਣ ਜਾਂ ਵਿਵਾਦ ਪੈਦਾ ਹੋਣ ਦੀ ਸੂਰਤ ਵਿਚ ਨਿਲਾਮੀ ਕਮੇਟੀ ਦਾ ਫ਼ੈਸਲਾ ਅੰਤਿਮ ਮੰਨਿਆ ਜਾਵੇਗਾ।

ਪਿਛਲੀ ਖ਼ਬਰ ਡੀ.ਆਈ.ਜੀ ਗੋਇਲ ਵਲੋਂ ਪੁਨਰਵਾਸ ਕੇਂਦਰ ਦਾ ਦੌਰਾ ਅਗਲੀ ਖ਼ਬਰ ਲਹਿਰਾ ਥਰਮਲ ਦੇ 1800 ਕਰੀਬ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ 23 ਅਗਸਤ ਮਗਰੋਂ ਤਿੱਖੇ ਸਘੰਰਸ਼ ਦਾ ਐਲਾਨ