ਪੰਜਗਰਾਈਂ ਕਲਾਂ,(ਫਰੀਦਕੋਟ) 21 ਅਗਸਤ (ਸੁਖਮੰਦਰ ਸਿੰਘ ਬਰਾੜ)- ਕੌਮ ਇਨਸਾਫ਼ ਮੌਰਚੇ ਵੱਲੋਂ ਦਿੱਤੇ 'ਪੰਜਾਬ ਬੰਦ ' ਦੇ ਸੱਦੇ ਦੌਰਾਨ ਪੰਜਗਰਾਈਂ ਕਲਾਂ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਹਨ।ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਸਰਕਾਰੀ ਸਕੂਲਾਂ ਵੀ ਹਾਜ਼ਰੀ ਘਟੀ।
ਸਰਕਾਰੀ ਦਫਤਰਾਂ ਅਤੇ ਸੇਵਾ ਕੇਂਦਰਾਂ 'ਚ ਵੀ ਲੋਕਾਂ ਦੀ ਆਮਦ ’ਤੇ ਪਿਆ ਅਸਰ। ਕਿਸੇ ਅਣ-ਸੁਖਾਵੀਂ ਘਟਨਾ ਦੇ ਵਾਪਰਨ ਦੇ ਡਰੋਂ ਪੁਲਿਸ ਵਰਤ ਰਹੀ ਹੈ ਮੁਸਤੈਦੀ