21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਫਤਿਹਗੜ੍ਹ ਚੂੜੀਆਂ ਦੇ ਬਾਜ਼ਾਰ ਮੁਕੰਮਲ ਬੰਦ,ਪਰ ਸ਼ਰਾਬ ਦੇ ਠੇਕੇ ਖੁੱਲੇ

ਫਤਿਹਗੜ੍ਹ ਚੂੜੀਆਂ, 21 ਅਗਸਤ-( ਅਵਤਾਰ ਸਿੰਘ ਰੰਧਾਵਾ )- ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ਤੇ ਇਰਦ ਗਿਰਦ ਦੇ ਇਲਾਕੇ ਵਿੱਚ ਫਿਲਹਾਲ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਫਤਿਹਗੜ੍ਹ ਚੂੜੀਆਂ ਤੇ ਆਸ ਪਾਸ ਨਾਲ ਲੱਗਦੇ ਬਾਜ਼ਾਰ ਮੁਕੰਮਲ ਬੰਦ ਹਨ, ਜਦ ਕਿ ਸ਼ਹਿਰ ਅੰਦਰ ਸ਼ਰਾਬ ਦੇ ਠੇਕੇ ਖੁੱਲੇ ਹੋਏ ਨਜ਼ਰ ਆ ਰਹੇ ਹਨ।

ਅਜੀਤ ਡੈਸਕ 21-08-2026

ਫਤਿਹਗੜ੍ਹ ਚੂੜੀਆਂ, 21 ਅਗਸਤ-( ਅਵਤਾਰ ਸਿੰਘ ਰੰਧਾਵਾ )- ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ਤੇ ਇਰਦ ਗਿਰਦ ਦੇ ਇਲਾਕੇ ਵਿੱਚ ਫਿਲਹਾਲ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਫਤਿਹਗੜ੍ਹ ਚੂੜੀਆਂ ਤੇ ਆਸ ਪਾਸ ਨਾਲ ਲੱਗਦੇ ਬਾਜ਼ਾਰ ਮੁਕੰਮਲ ਬੰਦ ਹਨ, ਜਦ ਕਿ ਸ਼ਹਿਰ ਅੰਦਰ ਸ਼ਰਾਬ ਦੇ ਠੇਕੇ ਖੁੱਲੇ ਹੋਏ ਨਜ਼ਰ ਆ ਰਹੇ ਹਨ। ਫਤਿਹਗੜ੍ਹ ਚੂੜੀਆਂ ਦੇ ਮੇਨ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਰੋਜ਼ ਦੀ ਤਰ੍ਹਾਂ ਦੁਕਾਨਾਂ ਦੀ ਸਫਾਈ ਕਰਕੇ ਮੁੜ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ। ਸੜਕਾਂ ਉਪਰ ਫਿਲਹਾਲ ਆਵਾਜਾਈ ਚਲਦੀ ਨਜ਼ਰ ਆ ਰਹੀ ਹੈ। ਇਹ ਵੀ ਦੱਸ ਦਈਏ ਕਿ ਦਵਾਈਆਂ ਦੀਆਂ ਦੁਕਾਨਾਂ ਅਤੇ ਡੇਅਰੀਆਂ ਨੂੰ ਛੱਡ ਤਕਰੀਬਨ ਬੰਦ ਹੈ। ਦਿਨ ਦੇ ਕਰੀਬ ਪੌਣੇ 10 ਵਜੇ ਤੱਕ ਇਲਾਕੇ ਅੰਦਰ ਪੂਰੀ ਤਰ੍ਹਾਂ ਅਮਨ ਸ਼ਾਂਤੀ ਬਣੀ ਹੋਈ ਹੈ।

ਪਿਛਲੀ ਖ਼ਬਰ ਬੰਦ ਦੇ ਸੱਦੇ ਨੂੰ ਬਟਾਲਾ ਚ ਭਰਵਾਂ ਸਮਰਥਨ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਦਾ ਮੁੱਕੰਮਲ ਅਸਰ, ਪੂਰਾ ਬਜ਼ਾਰ ਬੰਦ, ਇੱਕਾਂ ਦੁੱਕਾ ਆਵਾਜਾਈ