ਖਮਾਣੋਂ, 21 ਅਗਸਤ (ਮਨਮੋਹਣ ਸਿੰਘ ਕਲੇਰ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 21 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਮੌਕੇ ਜਿੱਥੇ ਖਮਾਣੋਂ ਦੇ ਬਾਜ਼ਾਰ ਬੰਦ ਦਿਖਾਈ ਦੇ ਰਹੇ ਹਨ, ਉਥੇ ਹੀ ਮੁੱਖ ਮਾਰਗ ਤੇ ਆਵਾਜਾਈ ਆਮ ਵਾਂਗ ਦਿਸ ਰਹੀ ਹੈ। ਕੰਮਾਂਕਾਰਾਂ ਵਾਲੇ ਲੋਕ ਆਪਣੀਆਂ ਮੰਜ਼ਿੰਲਾਂ ’ਤੇ ਪਹੁੰਚਣ ਲਈ ਆਪੋ ਆਪਣੇ ਸਾਧਨਾਂ ’ਤੇ ਆਮ ਦੀ ਤਰ੍ਹਾਂ ਜਾਂਦੇ ਦਿਖਾਈ ਦੇ ਰਹੇ ਹਨ, ਹਾਲਾਂਕਿ ਪ੍ਰਾਈਵੇਟ ਬੱਸ ਸੇਵਾ ਬੰਦ ਹੈ। ਇਸੇ ਦੌਰਾਨ ਬੈਂਕ, ਸਰਕਾਰੀ ਸੰਸਥਾਵਾਂ ਖੁੱਲੀਆਂ ਦਿਖਾਈ ਦੇ ਰਹੀਆਂ ਹਨ। ਜਦੋਂ ਕਿ ਕੁਝ ਪ੍ਰਾਈਵੇਟ ਸਕੂਲ ਬੰਦ ਵੀ ਹਨ ।ਇਸ ਬੰਦ ਦੌਰਾਨ ਇਹ ਗੱਲ ਦੇਖਣ ਵਿਚ ਆਈ ਹੈ ਕਿ ਦਿਹਾੜੀਦਾਰ ਅਤੇ ਹੋਰ ਲੋਕ ਆਮ ਵਾਂਗ ਆਪਣੇ ਕੰਮ ਤੇ ਜਾ ਰਹੇ ਹਨ । ਉਹਨਾਂ ਨੂੰ ਇਸ ਸੰਬੰਧੀ ਕੋਈ ਵੀ ਦਿਲਚਸਪੀ ਜਾਂ ਜਾਣਕਾਰੀ ਨਹੀਂ ਹੈ ।
ਤਾਜ਼ਾ ਖ਼ਬਰਾਂ
Free
ਪੰਜਾਬ ਬੰਦ ਦੌਰਾਨ ਆਵਾਜਾਈ ਆਮ ਵਾਂਗ
ਖਮਾਣੋਂ, 21 ਅਗਸਤ (ਮਨਮੋਹਣ ਸਿੰਘ ਕਲੇਰ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 21 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਮੌਕੇ ਜਿੱਥੇ ਖਮਾਣੋਂ ਦੇ ਬਾਜ਼ਾਰ ਬੰਦ ਦਿਖਾਈ ਦੇ ਰਹੇ ਹਨ, ਉਥੇ ਹੀ ਮੁੱਖ ਮਾਰਗ ਤੇ ਆਵਾਜਾਈ ਆਮ ਵਾਂਗ ਦਿਸ ਰਹੀ ਹੈ।
ਅਜੀਤ ਡੈਸਕ
21-08-2026