19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹੁਣ ਗ੍ਰਿਫ਼ਤਾਰੀਆਂ ਅਪਰਾਧ ’ਤੇ ਆਧਾਰਿਤ ਨਹੀਂ ਹਨ- ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 19 ਅਗਸਤ-‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਏ.ਸੀ.ਬੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਜ ਸਵੇਰ ਤੱਕ, ਏ.ਸੀ.ਬੀ. ਦੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਯੋਜਨਾ ਨਹੀਂ ਸੀ।

ਅਜੀਤ ਡੈਸਕ 19-08-2026

ਨਵੀਂ ਦਿੱਲੀ, 19 ਅਗਸਤ-‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਏ.ਸੀ.ਬੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਜ ਸਵੇਰ ਤੱਕ, ਏ.ਸੀ.ਬੀ. ਦੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਯੋਜਨਾ ਨਹੀਂ ਸੀ। ਫਿਰ ਦੁਪਹਿਰ ਨੂੰ ਅਮਿਤ ਸ਼ਾਹ ਨੇ ਸਿੱਧਾ ਫ਼ੋਨ ਕੀਤਾ ਅਤੇ ਕਿਹਾ ਕਿ ਉਸਨੂੰ ਗ੍ਰਿਫ਼ਤਾਰ ਕਰੋ। ਫਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਹੁਣ ਗ੍ਰਿਫ਼ਤਾਰੀਆਂ ਇਸ ਗੱਲ 'ਤੇ ਅਧਾਰਤ ਨਹੀਂ ਹਨ ਕਿ ਕਿਸੇ ਨੇ ਕੋਈ ਅਪਰਾਧ ਕੀਤਾ ਹੈ, ਸਗੋਂ ਇਸ ਗੱਲ 'ਤੇ ਅਧਾਰਿਤ ਹਨ ਕਿ ਦੋਵੇਂ ਵਿਅਕਤੀ ਕਿਸ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਜੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਜਾਂਚ ਏਜੰਸੀ 'ਤੇ ਦਬਾਅ ਕਿਉਂ ਪਾਇਆ ਅਤੇ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਿਉਂ ਕਰਵਾਇਆ।

ਪਿਛਲੀ ਖ਼ਬਰ 5 ਸਤੰਬਰ ਤੋਂ ਸ਼ੁਰੂ ਹੋਣਗੀਆਂ ‘ਖ਼ੇਡਾਂ ਵਤਨ ਪੰਜਾਬ ਦੀਆਂ’- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਹਰਿਆਣਾ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਕਿਸਾਨ ਆਗੂਆਂ ਦਾ ਵਫ਼ਦ ਆਇਆ ਬਾਹਰ