19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਰੋਧੀ ਧਿਰ ਦੇ ਦੋ ਉਮੀਦਵਾਰ ਚੁੱਕੇ ਜਾਣ ਕਾਰਨ ਕੋਆਪਰੇਟਿਵ ਸੁਸਾਇਟੀ ਦੀ ਚੋਣ ਬਣੀ ਤਣਾਅ-ਪੂਰਨ

ਲਵੰਡੀ ਸਾਬੋ, (ਸ੍ਰੀ ਮੁਕਤਸਰ ਸਾਹਿਬ), 19 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰ ਤਲਵੰਡੀ ਸਾਬੋ ਦੀ ਕੋਆਪਰੇਟਿਵ ਸੁਸਾਇਟੀ ਦੀ ਅੱਜ ਹੋ ਰਹੀ ਚੋਣ ਦੌਰਾਨ ਮਾਹੌਲ ਉਸ ਸਮੇਂ ਤਣਾਅ ਪੂਰਨ ਬਣ ਗਿਆ, ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਐਨ ਪਹਿਲਾਂ ਪਤਾ ਲੱਗਾ ਕਿ ਸੱਤਾ ਧਿਰ ਦੇ ਖਿਲਾਫ਼ ਚੋਣ ਲੜਨ ਵਾਲੇ ਦੋ ਉਮੀਦਵਾਰਾਂ ਨੂੰ ਪੁਲਿਸ ਨੇ ਲੰਘੀ ਰਾਤ ਹੀ ਇਕ ਦਰਖ਼ਾਸਤ ਦੇ ਆਧਾਰ ’ਤੇ ਹਿਰਾਸਤ ’ਚ ਲੈ ਲਿਆ ਹੈ।

ਅਜੀਤ ਡੈਸਕ 19-08-2026

ਤਲਵੰਡੀ ਸਾਬੋ, (ਬਠਿੰਡਾ), 19 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰ ਤਲਵੰਡੀ ਸਾਬੋ ਦੀ ਕੋਆਪਰੇਟਿਵ ਸੁਸਾਇਟੀ ਦੀ ਅੱਜ ਹੋ ਰਹੀ ਚੋਣ ਦੌਰਾਨ ਮਾਹੌਲ ਉਸ ਸਮੇਂ ਤਣਾਅ ਪੂਰਨ ਬਣ ਗਿਆ, ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਐਨ ਪਹਿਲਾਂ ਪਤਾ ਲੱਗਾ ਕਿ ਸੱਤਾ ਧਿਰ ਦੇ ਖਿਲਾਫ਼ ਚੋਣ ਲੜਨ ਵਾਲੇ ਦੋ ਉਮੀਦਵਾਰਾਂ ਨੂੰ ਪੁਲਿਸ ਨੇ ਲੰਘੀ ਰਾਤ ਹੀ ਇਕ ਦਰਖ਼ਾਸਤ ਦੇ ਆਧਾਰ ’ਤੇ ਹਿਰਾਸਤ ’ਚ ਲੈ ਲਿਆ ਹੈ। ਇਸ ਤੋਂ ਬਾਅਦ ਅਕਾਲੀ ਅਤੇ ਕਾਂਗਰਸ ਨਾਲ ਸੰਬੰਧਿਤ ਆਗੂਆਂ ਨੇ ਵਿਰੋਧ ਪ੍ਰਗਟਾਇਆ।ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਅਤੇ ਕਾਂਗਰਸੀ ਆਗੂ ਹਰਬੰਸ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ ਜਿਉਂ ਹੀ ਸੱਤਾ ਧਿਰ ਨੂੰ ਪਤਾ ਲੱਗਾ ਕਿ ਸੁਸਾਇਟੀ ਚੋਣ ਲਈ ਹਾਈਕੋਰਟ ਤੋਂ ਆਬਜ਼ਰਵਰ  ਨਿਯੁਕਤ ਕਰਵਾ ਲਿਆ ਗਿਆ ਹੈ ਤਾਂ ਸੱਤਾ ਧਿਰ ਨੇ ਹਾਰ ਦੇ ਡਰੋਂ ਬੁਖਲਾ ਕੇ ਨਗਰ ਵਲੋਂ ਸਾਂਝੇ ਤੌਰ ’ਤੇ ਚੋਣ ਲੜ ਰਹੇ ਦੋ ਉਮੀਦਵਾਰਾਂ ਸਮੁੰਦਾ ਸਿੰਘ ਗਿੱਲ ਅਤੇ ਕੈਲਾ ਸਿੰਘ ਸਰਾਂ ਨੂੰ ਪੁਲਿਸ ਤੋਂ ਚੁਕਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਰ ਨਾਮਜ਼ਦਗੀ ਪਰਚੇ ਦਾਖ਼ਲ ਕਰਨ ਲਈ ਦੋਵੇਂ ਉਮੀਦਵਾਰ ਨਾ ਛੱਡੇ ਗਏ ਤਾਂ ਸੰਘਰਸ਼ ਵਿੱਢਿਆ ਜਾਵੇਗਾ।ਦੂਜੇ ਪਾਸੇ ਤਣਾਅ ਨੂੰ ਦੇਖਦਿਆਂ ਸੁਸਾਇਟੀ ਦੇ ਬਾਹਰ ਪੁਲਿਸ ਬਲਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਬੇਕਾਬੂ ਮੋਟਰਸਾਈਕਲ ਦਰੱਖਤ ਨਾਲ ਟਕਰਾਇਆ, ਨੌਜਵਾਨ ਦੀ ਮੌਤ ਅਗਲੀ ਖ਼ਬਰ ‘ਖ਼ੇਡਾਂ ਵਤਨ ਪੰਜਾਬ ਦੀਆਂ’ ਮੁਹਿੰਮ ਤਹਿਤ ਅੱਜ ਖ਼ੇਡ ਮਸ਼ਾਲ ਪੁੱਜੇਗੀ ਰੂਪਨਗਰ