18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਨਗਰ ਨਿਗਮ ਨੇ ਸੜਕ ਕਿਨਾਰੇ ਕੀਤੇ ਨਜਾਇਜ਼ ਕਬਜ਼ੇ ਹਟਾਏ

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)- ਨਗਰ ਨਿਗਮ ਦੇ ਕਮਿਸ਼ਨਰ ਅਨੂਪਮ ਕਲੇਰ ਦੇ...

ਅਜੀਤ ਡੈਸਕ 18-08-2026

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)- ਨਗਰ ਨਿਗਮ ਦੇ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ ਨਿਰਦੇਸ਼ 'ਤੇ ਮਨਸੂਰਵਾਲ ਜਲੰਧਰ ਰੋਡ 'ਤੇ ਲਗਭਗ 60 ਮਰਲੇ ਜ਼ਮੀਨ ਸਬੰਧੀ ਮਾਨਯੋਗ ਅਦਾਲਤ ਵਲੋਂ ਨਿਗਮ ਦੇ ਹੱਕ ਵਿਚ ਦਿੱਤੇ ਗਏ ਫੈਸਲੇ ਤੋਂ ਬਾਅਦ ਅੱਜ ਨਗਰ ਨਿਗਮ ਦੀ ਟੀਮ ਨੇ ਮਨਸੂਰਵਾਲ ਦੋਨਾ ਵਿਖੇ ਜਲੰਧਰ ਰੋਡ 'ਤੇ ਘੁਮਿਆਰਾਂ ਵਲੋਂ ਕੀਤੇ ਗਏ ਨਜਾਇਜ਼ ਕਬਜੇ ਹਟਾਏ ਗਏ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਸੁਪਰਡੈਂਟ ਰਵੀ ਪੰਕਜ ਸ਼ਰਮਾ ਨੇ ਦੱਸਿਆ ਕਿ ਕਾਬਜ਼ਕਾਰਾਂ ਨੇ ਆਪਣਾ ਸਮਾਨ ਹਟਾਉਣ ਲਈ 2 ਦਿਨ ਦਾ ਸਮਾਂ ਮੰਗਿਆ, ਜਿਸ 'ਤੇ ਕਾਂਗਰਸ ਦੇ ਕੌਂਸਲਰਾਂ ਦੀਪਕ ਸਲਵਾਨ, ਕੁਲਦੀਪ ਸਿੰਘ, ਕਿੱਕੀ ਵਾਲੀਆ, ਬਲਜੀਤ ਕਾਲਾ, ਨਰੈਣ ਵਸ਼ਿਸ਼ਟ, ਨਵਜੋਤ ਸਿੰਘ ਵਾਲੀਆ ਤੇ ਹੋਰ ਮੋਹਤਬਰਾਂ ਦੀ ਮੌਜੂਦਗੀ ਵਿਚ ਕਾਰਵਾਈ ਨੂੰ  ਫ਼ਿਲਹਾਲ ਰੋਕ ਦਿੱਤਾ ਗਿਆ ਅਤੇ 2 ਦਿਨ ਤੱਕ ਸਾਰਾ ਸਮਾਨ ਹਟਾਉਣ ਲਈ ਕਿਹਾ ਗਿਆ ਹੈ। ਜੇਕਰ ਕਾਬਜਕਾਰ ਫਿਰ ਵੀ ਨਾ ਹਟੇ ਤਾਂ ਨਿਗਮ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਸ ਮੌਕੇ  ਇੰਸਪੈਕਟਰ ਹਰਭਜਨ ਸਿੰਘ, ਸੰਜੇ ਧੀਰ, ਕਰਨ ਮੌਂਟੀ, ਨਵਜੋਤ ਸਿੰਘ, ਪ੍ਰਭਜੋਤ ਕੌਰ, ਪਲਵਿੰਦਰ ਸਿੰਘ, ਦਿਨੇਸ਼, ਜਗਦੀਸ਼ ਤੋਂ ਇਲਾਵਾ ਫਾਇਰ ਬਿ੍ਗੇਡ ਦੀ ਟੀਮ, ਥਾਣਾ ਸਿਟੀ ਦੀ ਪੁਲਿਸ ਤੇ ਪੀ.ਸੀ.ਆਰ. ਦੇ ਇੰਚਾਰਜ ਰਣਜੀਤ ਸਿੰਘ ਆਪਣੀ ਟੀਮ ਨਾਲ ਮੌਜੂਦ ਸਨ।

ਪਿਛਲੀ ਖ਼ਬਰ ਲੁਧਿਆਣਾ ਦੇ ਮੰਦਿਰ ਵਿਚ ਚੋਰੀ, ਸਦੀਆਂ ਪੁਰਾਣੀ ਦੁਰਲੱਭ ਠਾਕੁਰ ਜੀ ਦੀ ਮੂਰਤੀ ਚੋਰੀ ਅਗਲੀ ਖ਼ਬਰ ਧੱਕੇ ਨਾਲ ਨਹੀਂ ਥੋਪਿਆ ਜਾਣਾ ਚਾਹੀਦਾ ਵੰਦੇ ਮਾਤਰਮ- ਇਮਾਨ ਸਿੰਘ ਮਾਨ