ਅਜਨਾਲਾ/ਰਾਜਾਸਾਂਸੀ (ਅੰਮ੍ਰਿਤਸਰ), 15 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ (ਅੰਮ੍ਰਿਤਸਰ) ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਦੇਸ਼ ਭਗਤੀ, ਜੋਸ਼ ਅਤੇ ਮਾਣ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਏਅਰਪੋਰਟ ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਸਮਾਗਮ ਦੌਰਾਨ ਸੀ.ਆਈ.ਐੱਸ.ਐਫ਼ ਦੇ ਸੀਨੀਅਰ ਕਮਾਂਡੈਂਟ ਤੁਸ਼ਾਰ ਡੀ. ਸਖਾਰੇ, ਹਵਾਈ ਅੱਡੇ ਦੇ ਅਧਿਕਾਰੀ, ਸੀ.ਆਈ.ਐੱਸ.ਐਫ਼ ਜਵਾਨ, ਵੱਖ-ਵੱਖ ਏਜੰਸੀਆਂ ਦੇ ਨੁਮਾਇੰਦੇ ਅਤੇ ਕਰਮਚਾਰੀ ਹਾਜ਼ਰ ਰਹੇ। ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਦੇਸ਼ ਭਗਤੀ ਦੇ ਗੀਤਾਂ, ਨਾਚ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਅਤੇ ਜੋਸ਼ ਭਰਪੂਰ ਬਣਾ ਦਿੱਤਾ।
ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਸੀ.ਆਈ.ਐੱਸ.ਐਫ਼ ਡੌਗ ਸਕੁਆਡ ਦੀ ਸ਼ਾਨਦਾਰ ਪੇਸ਼ਕਾਰੀ ਰਹੀ। ਸਿਖਲਾਈ ਪ੍ਰਾਪਤ ਕੁੱਤਿਆਂ ਨੇ ਆਪਣੀ ਟ੍ਰੇਨਿੰਗ, ਅਨੁਸ਼ਾਸਨ, ਫੁਰਤੀ ਅਤੇ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੀ ਮੌਜੂਦ ਲੋਕਾਂ ਨੇ ਖੂਬ ਸ਼ਲਾਘਾ ਕੀਤੀ ਅਤੇ ਤਾੜੀਆਂ ਨਾਲ ਹੌਸਲਾ ਵਧਾਇਆ।
ਤਾਜ਼ਾ ਖ਼ਬਰਾਂ
Free
ਰਾਜਾਸਾਂਸੀ ਹਵਾਈ ਅੱਡੇ ’ਤੇ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਆਜ਼ਾਦੀ ਦਿਹਾੜਾ ਸਮਾਗਮ
ਅਜਨਾਲਾ/ਰਾਜਾਸਾਂਸੀ (ਅੰਮ੍ਰਿਤਸਰ), 15 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ (ਅੰਮ੍ਰਿਤਸਰ) ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਦੇਸ਼ ਭਗਤੀ, ਜੋਸ਼ ਅਤੇ ਮਾਣ ਦੀ ਭਾਵਨਾ ਨਾਲ ਮਨਾਇਆ...
ਅਜੀਤ ਡੈਸਕ
15-08-2026