11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਹਰਜਿੰਦਰ ਸਿੰਘ ਉਰਫ਼ ਹੈਰੀ ਝੰਡਾ ਦੇ ਕਤਲ ’ਚ ਲੋੜੀਂਦੇ ਦੋ ਮੁਲਜ਼ਮ ਕਾਬੂ- ਡੀ.ਜੀ.ਪੀ. ਪੰਜਾਬ

ਚੰਡੀਗੜ੍ਹ, 11 ਅਗਸਤ- ਡੀ.ਜੀ.ਪੀ. ਪੰਜਾਬ ਨੇ ਟਵੀਟ ਕਰ ਕਿਹਾ ਕਿ ਇਕ ਵੱਡੀ ਸਫ਼ਲਤਾ ਵਿਚ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਪੰਜਾਬ ਨੇ ਕਮਿਸ਼ਨਰੇਟ ਲੁਧਿਆਣਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ...

ਅਜੀਤ ਡੈਸਕ 11-08-2026

ਚੰਡੀਗੜ੍ਹ, 11 ਅਗਸਤ- ਡੀ.ਜੀ.ਪੀ. ਪੰਜਾਬ ਨੇ ਟਵੀਟ ਕਰ ਕਿਹਾ ਕਿ ਇਕ ਵੱਡੀ ਸਫ਼ਲਤਾ ਵਿਚ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਪੰਜਾਬ ਨੇ ਕਮਿਸ਼ਨਰੇਟ ਲੁਧਿਆਣਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿਚ, ਹਰਜਿੰਦਰ ਸਿੰਘ ਉਰਫ਼ ਹੈਰੀ ਝੰਡਾ ਦੇ ਕਤਲ ਵਿਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਕ ਜ਼ਿੰਦਾ ਕਾਰਤੂਸ ਦੇ ਨਾਲ ਇਕ ਗਲੋਕ 9 ਐਮ.ਐਮ. ਪਿਸਤੌਲ ਬਰਾਮਦ ਕੀਤਾ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਦਾ ਅਪਰਾਧਿਕ ਇਤਿਹਾਸ ਹੈ, ਜਿਸ ਦੀ ਕਈ ਮਾਮਲਿਆਂ ਵਿਚ ਸ਼ਮੂਲੀਅਤ ਹੈ, ਜਿਸ ਵਿਚ ਕਤਲ ਦੀ ਕੋਸ਼ਿਸ਼ ਅਤੇ NDPS ਐਕਟ ਅਧੀਨ ਅਪਰਾਧ ਸ਼ਾਮਿਲ ਹਨ, ਅਤੇ ਉਹ ਲੁਧਿਆਣਾ ਵਿਚ ਇਕ ਸਥਾਨਕ ਗੈਂਗ ਚਲਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਇਕ FIR ਥਾਣਾ ਟਿੱਬਾ, ਲੁਧਿਆਣਾ ਵਿਖੇ ਦਰਜ ਕੀਤੀ ਗਈ ਹੈ ਅਤੇ ਹੋਰ ਜਾਂਚ ਜਾਰੀ ਹੈ।

ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕ ਨੂੰ ਖਤਮ ਕਰਨ ਅਤੇ ਪੰਜਾਬ ਭਰ ਵਿਚ ਸ਼ਾਂਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਅਗਲੀ ਖ਼ਬਰ ਭੁਚਾਲ ਦੇ ਝਟਕਿਆਂ ਨਾਲ ਕੰਬਿਆ ਕੋਲੰਬੀਆ, ਮੌਤਾਂ ਦੀ ਗਿਣਤੀ ਹੋਈ 132