09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਜ਼ਾਦੀ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਪੁਲਵਾਮਾ ਚ ਤਿਰੰਗਾ ਰੈਲੀ ਦਾ ਆਯੋਜਨ

ਪੁਲਵਾਮਾ (ਜੰਮੂ ਅਤੇ ਕਸ਼ਮੀਰ), 9 ਅਗਸਤ - ਆਜ਼ਾਦੀ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਪੁਲਵਾਮਾ ਵਿਚ ਇਕ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਗੀਦਾਰ ਰਾਸ਼ਟਰੀ ਝੰਡਾ ਚੁੱਕੀ ਅਤੇ ਦੇਸ਼ ਭਗਤੀ...

ਅਜੀਤ ਡੈਸਕ 09-08-2026

ਪੁਲਵਾਮਾ (ਜੰਮੂ ਅਤੇ ਕਸ਼ਮੀਰ), 9 ਅਗਸਤ - ਆਜ਼ਾਦੀ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਪੁਲਵਾਮਾ ਵਿਚ ਇਕ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਗੀਦਾਰ ਰਾਸ਼ਟਰੀ ਝੰਡਾ ਚੁੱਕੀ ਅਤੇ ਦੇਸ਼ ਭਗਤੀ ਦੇ ਜਸ਼ਨਾਂ ਵਿਚ ਸ਼ਾਮਿਲ ਹੋਏ। 
ਇਹ ਦੇਸ਼ ਵਿਆਪੀ ਮੁਹਿੰਮ ਅਗਸਤ ਦੇ ਦੂਜੇ ਹਫ਼ਤੇ, ਖ਼ਾਸ ਕਰਕੇ 9 ਤੋਂ 17 ਅਗਸਤ ਤੱਕ ਬਹੁਤ ਉਤਸ਼ਾਹ ਨਾਲ ਚਲਾਈ ਜਾ ਰਹੀ ਹੈ।ਇਸ ਸਾਲ ਪ੍ਰਸ਼ਾਸਨ ਨੇ ਰਾਜ ਵਿਚ 14 ਲੱਖ ਤੋਂ ਵੱਧ ਤਿਰੰਗੇ ਲਹਿਰਾਉਣ ਅਤੇ ਇਸ ਤਿਉਹਾਰ ਨੂੰ ਬੇਮਿਸਾਲ ਬਣਾਉਣ ਦਾ ਟੀਚਾ ਰੱਖਿਆ ਹੈ। ਸੁਰੱਖਿਆ ਬਲਾਂ, ਸਕੂਲੀ ਵਿਦਿਆਰਥੀਆਂ, ਸਥਾਨਕ ਨਾਗਰਿਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਵੱਖ-ਵੱਖ ਜ਼ਿਲ੍ਹਿਆਂ ਵਿਚ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ।

ਪਿਛਲੀ ਖ਼ਬਰ ਮਹਾਰਾਸ਼ਟਰ - ਬਾਰਾਮਤੀ ਵਿਚ ਸਿਖਲਾਈ ਜਹਾਜ਼ ਹਾਦਸਾਗ੍ਰਸਤ ਅਗਲੀ ਖ਼ਬਰ ਬਿਹਾਰ : ਮੁੱਖ ਮੰਤਰੀ ਸਮਰਾਟ ਚੌਧਰੀ ਨੇ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਚਾਰ ਮੁੱਖ ਪਹ...