09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਨਾਇਬ ਸਿੰਘ ਚੌਹਾਨ ਬਣੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਸਕੱਤਰ

ਕੌਹਰੀਆਂ (ਸੰਗਰੂਰ) 9 ਅਗਸਤ (ਸੁਨੀਲ ਕੁਮਾਰ ਗਰਗ) - ਨੇੜਲੇ ਪਿੰਡ ਰੋਗਲਾ ਦੇ ਡਾਕਟਰ ਨਾਇਬ ਸਿੰਘ ਚੌਹਾਨ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਸੂਬਾ ਸਕੱਤਰ ਲਗਾਇਆ ਗਿਆ ਹੈ। ਇਸ ਸੰਬੰਧੀ ਸ਼੍ਰੋਮਣੀ...

ਅਜੀਤ ਡੈਸਕ 09-08-2026

ਕੌਹਰੀਆਂ (ਸੰਗਰੂਰ) 9 ਅਗਸਤ (ਸੁਨੀਲ ਕੁਮਾਰ ਗਰਗ) - ਨੇੜਲੇ ਪਿੰਡ ਰੋਗਲਾ ਦੇ ਡਾਕਟਰ ਨਾਇਬ ਸਿੰਘ ਚੌਹਾਨ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਸੂਬਾ ਸਕੱਤਰ ਲਗਾਇਆ ਗਿਆ ਹੈ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਸਾਬਕਾ ਖ਼ਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਮਿਹਨਤੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਦਾ ਹੈ। ਕਿਸੇ ਕੜੀ ਤਹਿਤ ਡਾਕਟਰ ਨਾਇਬ ਚੌਹਾਨ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸੂਬੇ ਦਾ ਸਕੱਤਰ ਲਗਾਇਆ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਨਾਇਬ ਸਿੰਘ ਚੌਹਾਨ ਢੀਂਡਸਾ ਪਰਿਵਾਰ ਨਾਲ ਹਰ ਸਮੇਂ ਚੱਟਾਨ ਵਾਂਗ ਖੜ੍ਹਦੇ ਹਨ। ਇਸ ਸਮੇਂ ਨਵ ਨਿਯੁਕਤ‌ ਸੂਬਾ ਸਕੱਤਰ ਡਾਕਟਰ ਨਾਇਬ ਸਿੰਘ ਚੌਹਾਨ ਨੇ ਕਿਹਾ ਕਿ ਪਾਰਟੀ ਨੇ ਸੂਬਾ ਸਕੱਤਰ ਬਣਾ ਕੇ ਮੇਰਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮੇਰੀ ਜਿੰਮੇਵਾਰੀ ਹੁਣ ਹੋਰ ਵੀ ਵਧ ਗਈ ਹੈ। ਮੈਂ ਪੂਰੀ ਮਿਹਨਤ ਨਾਲ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਨਿਭਾਵਾਂਗਾ।

ਪਿਛਲੀ ਖ਼ਬਰ ਕਾਸੋ ਅਪ੍ਰੇਸ਼ਨ ਤਹਿਤ ਪੁਲਿਸ ਨੇ 8 ਸ਼ੱਕੀ ਵਿਅਕਤੀ ਲਏ ਹਿਰਾਸਤ ’ਚ ਅਗਲੀ ਖ਼ਬਰ ਝਾਰਖੰਡ ਸਰਕਾਰ ਦੇ ਵਫ਼ਦ ਅਤੇ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦੇ ਵਫ਼ਦ ਵਿਚਕਾਰ ਗੱਲਬਾਤ