08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪ੍ਰਧਾਨ ਮੰਤਰੀ ਮੋਦੀ ਨੇ ਆਈਆਈਟੀ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਮੈਡਲ

ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਥਾ ਨੇ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਆਈਆਈਟੀ ਦਿੱਲੀ ਦੇ ਸਭ ਤੋਂ ਵੱਕਾਰੀ ਸਨਮਾਨ, ਜਿਨ੍ਹਾਂ ਵਿਚ ਰਾਸ਼ਟਰਪਤੀ ਗੋਲਡ ਮੈਡਲ...

ਅਜੀਤ ਡੈਸਕ 08-08-2026

ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੇ ਸੰਸਥਾ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਆਈਆਈਟੀ ਦਿੱਲੀ ਦੇ ਸਭ ਤੋਂ ਵੱਕਾਰੀ ਸਨਮਾਨ, ਜਿਨ੍ਹਾਂ ਵਿਚ ਰਾਸ਼ਟਰਪਤੀ ਗੋਲਡ ਮੈਡਲ, ਡਾਇਰੈਕਟਰ ਗੋਲਡ ਮੈਡਲ, ਸ਼ੰਕਰ ਦਿਆਲ ਸ਼ਰਮਾ ਗੋਲਡ ਮੈਡਲ ਅਤੇ ਪਰਫੈਕਟ ਟੈਨ ਗੋਲਡ ਮੈਡਲ ਸ਼ਾਮਿਲ ਹਨ, ਪ੍ਰਦਾਨ ਕੀਤੇ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "... ਜਿਵੇਂ ਅੱਜ ਤੁਹਾਡੇ ਪਰਿਵਾਰ ਮਾਣ ਮਹਿਸੂਸ ਕਰ ਰਹੇ ਹਨ, ਮੈਨੂੰ ਵੀ ਤੁਹਾਡੇ ਸਾਰਿਆਂ 'ਤੇ ਮਾਣ ਹੈ।" 
"ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਪ੍ਰਾਪਤੀਆਂ ਲਈ ਤਗਮੇ ਪ੍ਰਾਪਤ ਕੀਤੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਹਾਲਾਂਕਿ, ਇਹ ਹੋਰ ਵੀ ਵਧੀਆ ਹੁੰਦਾ ਜੇਕਰ ਉਨ੍ਹਾਂ ਵਿਚ ਕੁਝ ਹੋਰ ਕੁੜੀਆਂ ਹੁੰਦੀਆਂ। ਮਾਫ਼ ਕਰਨਾ। ਸਿਰਫ਼ ਇਕ ਜਾਂ ਦੋ ਕਿਉਂ? ਹੋਰ ਵੀ ਹੋਣੇ ਚਾਹੀਦੇ ਸਨ।"

ਪਿਛਲੀ ਖ਼ਬਰ ਰਾਘਵ ਚੱਢਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਏਆਈ-ਸੰਚਾਲਿਤ ਉੱਚ-ਪ੍ਰਦਰਸ਼ਨ ਵਾਲੀ ਸੁਪਰਕੰਪਿਊਟਿੰਗ ਸਹੂਲਤ, ਪਰਮ ਪ੍ਰਗਿਆ ਦਾ ਉਦਘਾਟਨ