ਅਜਨਾਲਾ, ਓਠੀਆਂ (ਅੰਮ੍ਰਿਤਸਰ), 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ) - ਅਜਨਾਲਾ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਬੋਹਲੀਆਂ ਵਿਖੇ ਬੀਤੀ ਸ਼ਾਮ ਇਕ ਬੇਹੱਦ ਦੁਖਦਾਈ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਐਸ਼ਪ੍ਰੀਤ ਸਿੰਘ (22) ਪੁੱਤਰ ਭਗਵੰਤ ਸਿੰਘ ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿਚ ਨੌਜਵਾਨ ਵਾਲੀਬਾਲ ਖੇਡਣ ਲਈ ਸੋਲਰ ਲਾਈਟ ਲਗਾ ਰਹੇ ਸਨ। ਇਸ ਦੌਰਾਨ ਸੋਲਰ ਲਾਈਟ ਵਾਲਾ ਖੰਭਾ ਅਚਾਨਕ ਹਾਈਵੋਲਟੇਜ਼ ਤਾਰਾਂ ਨਾਲ ਟਕਰਾ ਗਿਆ ਤੇ ਐਸ਼ਪ੍ਰੀਤ ਸਿੰਘ ਕਰੰਟ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। 22 ਸਾਲਾਂ ਐਸ਼ਪ੍ਰੀਤ ਸਿੰਘ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪਿੰਡ ਬੋਹਲੀਆਂ ਵਿਚ ਸੋਗ ਦੀ ਲਹਿਰ ਦੌੜ ਗਈ।
ਤਾਜ਼ਾ ਖ਼ਬਰਾਂ
Free
ਮਾਪਿਆਂ ਦੇ ਇਕਲੌਤੇ ਪੁੱਤ ਦੀ ਕਰੰਟ ਲੱਗਣ ਨਾਲ ਮੌਤ
ਅਜਨਾਲਾ, ਓਠੀਆਂ (ਅੰਮ੍ਰਿਤਸਰ), 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ) - ਅਜਨਾਲਾ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਬੋਹਲੀਆਂ ਵਿਖੇ ਬੀਤੀ ਸ਼ਾਮ ਇਕ ਬੇਹੱਦ ਦੁਖਦਾਈ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਕਰੰਟ ਲੱਗਣ ਕਾਰਨ...
ਅਜੀਤ ਡੈਸਕ
08-08-2026