12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2025

ਭਾਰਤ ਡੋਨਾਲਡ ਟਰੰਪ ਤੇ ਰੂਸ ਵਿਚਾਲੇ ਹੋਈ ਸਿਖਰ ਮੀਟਿੰਗ ਦਾ ਕਰਦਾ ਹੈ ਸਵਾਗਤ - ਰਣਧੀਰ ਜੈਸਵਾਲ

ਨਵੀਂ ਦਿੱਲੀ, 16 ਅਗਸਤ-ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਅਮਰੀਕੀ...

ਅਜੀਤ ਡੈਸਕ 16-08-2025

ਨਵੀਂ ਦਿੱਲੀ, 16 ਅਗਸਤ-ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਅਲਾਸਕਾ ਵਿਚ ਹੋਈ ਸਿਖਰ ਮੀਟਿੰਗ ਦਾ ਸਵਾਗਤ ਕਰਦਾ ਹੈ। ਸ਼ਾਂਤੀ ਦੀ ਪ੍ਰਾਪਤੀ ਵਿਚ ਉਨ੍ਹਾਂ ਦੀ ਅਗਵਾਈ ਬਹੁਤ ਸ਼ਲਾਘਾਯੋਗ ਹੈ। ਭਾਰਤ ਸਿਖਰ ਸੰਮੇਲਨ ਵਿਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਦਾ ਹੈ। ਅੱਗੇ ਵਧਣ ਦਾ ਰਸਤਾ ਸਿਰਫ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਹੋ ਸਕਦਾ ਹੈ। ਦੁਨੀਆ ਯੂਕਰੇਨ ਵਿਚ ਟਕਰਾਅ ਦਾ ਜਲਦੀ ਅੰਤ ਦੇਖਣਾ ਚਾਹੁੰਦੀ ਹੈ। 

ਪਿਛਲੀ ਖ਼ਬਰ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੇ ਤੀਜੇ ਦਿਨ ਵੀ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਪਿੰਡ ਸੜੋਆ ਦੇ ਨੌਜਵਾਨ ਦੀ ਇਟਲੀ ਤੋਂ ਘਰ ਪੁੱਜੀ ਲਾਸ਼