14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2025

ਆਜ਼ਾਦੀ ਦਿਵਸ 'ਤੇ ਗੋਲਡਨ ਐਰੋ ਡਵੀਜ਼ਨ ਵਲੋਂ 'ਨੈਸ਼ਨਲ ਪ੍ਰਾਈਡ ਬਾਈਕ ਰੈਲੀ' ਦਾ ਆਯੋਜਨ

ਫਿਰੋਜ਼ਪੁਰ, 15 ਅਗਸਤ (ਗੁਰਿੰਦਰ ਸਿੰਘ)-ਦੇਸ਼ ਭਗਤੀ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਵਜੋਂ ਗੋਲਡਨ ਐਰੋ...

ਅਜੀਤ ਡੈਸਕ 15-08-2025

ਫਿਰੋਜ਼ਪੁਰ, 15 ਅਗਸਤ (ਗੁਰਿੰਦਰ ਸਿੰਘ)-ਦੇਸ਼ ਭਗਤੀ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਵਜੋਂ ਗੋਲਡਨ ਐਰੋ ਡਵੀਜ਼ਨ ਅਧੀਨ ਬਰਕੀ ਬ੍ਰਿਗੇਡ ਨੇ 15 ਅਗਸਤ ਨੂੰ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ 'ਨੈਸ਼ਨਲ ਪ੍ਰਾਈਡ ਬਾਈਕ ਰੈਲੀ' ਦਾ ਆਯੋਜਨ ਕੀਤਾ। ਮਰਦ ਅਤੇ ਔਰਤਾਂ ਦੀ ਸ਼ਮੂਲੀਅਤ ਵਾਲੀ 40 ਫੌਜੀ ਬਾਈਕਰਾਂ ਦੀ ਟੀਮ ਨੂੰ ਫਿਰੋਜ਼ਪੁਰ ਕਿਲ੍ਹੇ ਦੇ ਇਤਿਹਾਸਕ ਦਰਬਾਰ ਹਾਲ ਤੋਂ ਗੋਲਡਨ ਐਰੋ ਡਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ, ਮੇਜਰ ਜਨਰਲ ਰਣਜੀਤ ਸਿੰਘ ਮਨਰਾਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਦਾ ਉਦੇਸ਼ ਭਾਰਤੀ ਫੌਜ ਅਤੇ ਸਥਾਨਕ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਵਿਚ ਰਾਸ਼ਟਰੀ ਗੌਰਵ ਦੀ ਭਾਵਨਾ ਪੈਦਾ ਕਰਨਾ ਸੀ। 

ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਵਾਤਾਵਰਣ ਪ੍ਰੇਮੀ ਗੋਪਾਲ ਕ੍ਰਿਸ਼ਨ ਬੀਸਲਾ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਵਲੋਂ ਸਨਮਾਨਿਤ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਜੀ.ਐਸ.ਟੀ. ਦੇ ਮੌਜੂਦਾ 12% ਤੇ 28% ਸਲੈਬ ਨੂੰ ਖਤਮ ਕਰਨ ਦਾ ਪ੍ਰਸਤਾਵ 2 ਦਰਾਂ 'ਚ ਰੱਖਿਆ - ਸਰਕਾਰੀ ਸ...