25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2025

ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ 'ਤੇ ਚੱਲੀਆਂ ਗੋਲੀਆਂ

ਧਾਰੀਵਾਲ, 12 ਅਗਸਤ (ਸਵਰਨ ਸਿੰਘ) - ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਸਮਾਉਣ ਸਹੋਤਾ ਪੁੱਤਰ ਰਮੇਸ਼ ਸਹੋਤਾ ਵਾਸੀ ਭੱਠਾ ਕਲੋਨੀ, ਫਤਹਿ ਨੰਗਲ 'ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ...

ਅਜੀਤ ਡੈਸਕ 12-08-2025

ਧਾਰੀਵਾਲ, 12 ਅਗਸਤ (ਸਵਰਨ ਸਿੰਘ) - ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਸਮਾਉਣ ਸਹੋਤਾ ਪੁੱਤਰ ਰਮੇਸ਼ ਸਹੋਤਾ ਵਾਸੀ ਭੱਠਾ ਕਲੋਨੀ, ਫਤਹਿ ਨੰਗਲ 'ਤੇ  ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਹਨ।  ਸਮਾਉਣ ਸਹੋਤਾ ਨੇ ਦਸਿਆ ਕਿ ਉਹ ਆਪਣੇ ਡਰਾਈਵਰ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸਿੱਧਵਾਂ ਨੂੰ ਛੱਡਣ ਜਾ ਰਿਹਾ ਸੀ ਕਿ ਪਿੰਡ ਮੱਲੀਆਂ ਫ਼ਕੀਰਾਂ ਨੇੜੇ ਮੂੰਹ ਬੰਨ੍ਹੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੀ ਗੱਡੀ 'ਤੇ ਫਾਇਰਿੰਗ ਕਰ ਦਿੱਤੀ।

ਉਨ੍ਹਾਂ ਨੇ ਫਿਰ ਗੱਡੀ ਭਜਾ ਕੇ ਪਿੰਡ ਵਿਚ ਵਾੜ ਲਈ ਅਤੇ ਫਿਰ ਵੀ ਡਰਾਈਵਰ ਦੀ ਲੱਤ 'ਚ ਗੋਲੀ ਲੱਗ ਗਈ। ਮੌਕੇ 'ਤੇ ਧਾਰੀਵਾਲ ਥਾਣੇ ਦੀ ਪੁਲਿਸ ਪੁੱਜੀ ਹੈ ਤੇ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ 4,600 ਕਰੋੜ ਦੇ 4 ਨਵੇਂ ਸੈਮੀਕੰਡਕਟਰ ਨਿਰਮਾਣ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ ਅਗਲੀ ਖ਼ਬਰ 11ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਪਿਤਾ ਨੂੰ ਮਾਰੀ ਗੋਲੀ