27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2025

ਭਾਰੀ ਮੀਂਹ ਕਾਰਨ ਤਿੰਨ ਦਿਨਾਂ ਲਈ ਰੋਕੀ ਗਈ ਕੇਦਰਾਨਾਥ ਯਾਤਰਾ

ਦੇਹਾਰਦੂਨ, 12 ਅਗਸਤ- ਉਤਰਾਖ਼ੰਡ ਵਿਚ ਭਾਰੀ ਮੀਂਹ ਜਾਰੀ ਹੈ। ਸੋਮਵਾਰ ਨੂੰ ਦੇਹਰਾਦੂਨ ਵਿਚ ਨਦੀਆਂ, ਨਾਲੇ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਲੋਕਾਂ ਦੇ ਘਰਾਂ ਵਿਚ ਵੀ ਪਾਣੀ...

ਅਜੀਤ ਡੈਸਕ 12-08-2025

ਦੇਹਾਰਦੂਨ, 12 ਅਗਸਤ- ਉਤਰਾਖ਼ੰਡ ਵਿਚ ਭਾਰੀ ਮੀਂਹ ਜਾਰੀ ਹੈ। ਸੋਮਵਾਰ ਨੂੰ ਦੇਹਰਾਦੂਨ ਵਿਚ ਨਦੀਆਂ, ਨਾਲੇ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜ ਗਿਆ। ਮਾਲਦੇਵਤਾ ਖੇਤਰ ਵਿਚ, ਨਦੀ ਨੇ ਨੇੜਲੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਟਿਹਰੀ ਗੜ੍ਹਵਾਲ ਦੇ ਮੰਦਰ ਪਿੰਡ ਵਿਚ ਇਕ ਸਰਕਾਰੀ ਸਕੂਲ ਦਾ ਬਾਥਰੂਮ ਢਹਿ ਗਿਆ ਹੈ।

ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ 12 ਤੋਂ 14 ਅਗਸਤ ਤੱਕ ਪੂਰੇ ਉੱਤਰਾਖੰਡ ਵਿਚ ਭਾਰੀ ਮੀਂਹ ਦੀ ਚਿਤਾਵਨੀ ਹੈ। ਇਸ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੇਦਾਰਨਾਥ ਧਾਮ ਯਾਤਰਾ ਨੂੰ 3 ਦਿਨਾਂ ਲਈ ਰੋਕ ਦਿੱਤਾ ਗਿਆ ਹੈ।

ਮੌਸਮ ਵਿਭਾਗ ਨੇ ਮੰਗਲਵਾਰ ਨੂੰ ਉਤਰਾਖੰਡ, ਅਸਾਮ ਸਮੇਤ 6 ਸੂਬਿਆਂ ਵਿਚ ਮੀਂਹ ਲਈ ਰੈੱਡ ਅਲਰਟ, ਹਿਮਾਚਲ-ਬਿਹਾਰ ਸਮੇਤ 3 ਸੂਬਿਆਂ ਵਿਚ ਆਰੈਂਜ ਅਲਰਟ ਅਤੇ ਯੂ.ਪੀ.-ਐਮ.ਪੀ. ਸਮੇਤ 16 ਸੂਬਿਆਂ ਵਿਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਪਿਛਲੀ ਖ਼ਬਰ ਸੰਸਦ ਦੇ ਮਾਨਸੂਨ ਇਜਲਾਸ ਦਾ ਅੱਜ ਹੈ 17ਵਾਂ ਦਿਨ, ਵੋਟਰ ਵੈਰੀਫ਼ਿਕੇਸ਼ਨ ਮੁੱਦੇ ’ਤੇ ਬੀਤੇ ਦਿਨ ਹੋਇਆ ਸੀ ਹੰਗਾਮਾ ਅਗਲੀ ਖ਼ਬਰ ⭐ਮਾਣਕ-ਮੋਤੀ ⭐