01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2025

ਜੱਦੀ ਪਿੰਡ ਸਤੌਜ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ, ਵਿਕਾਸ ਕਾਰਜਾਂ ਲਈ 1 ਕਰੋੜ 78 ਲੱਖ ਦੇ ਚੈੱਕ ਭੇਂਟ

ਧਰਮਗੜ੍ਹ (ਸੰਗਰੂਰ), 10 ਅਗਸਤ (ਗੁਰਜੀਤ ਸਿੰਘ ਚਹਿਲ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਵਿਖੇ ਪੁੱਜੇ, ਜਿੱਥੇ ਪੁੱਜਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ...

ਅਜੀਤ ਡੈਸਕ 10-08-2025

ਧਰਮਗੜ੍ਹ (ਸੰਗਰੂਰ), 10 ਅਗਸਤ (ਗੁਰਜੀਤ ਸਿੰਘ ਚਹਿਲ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਵਿਖੇ ਪੁੱਜੇ, ਜਿੱਥੇ ਪੁੱਜਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ । ਆਪਣੇ ਸੰਬੋਧਨ ਵਿਚ ਉਨ੍ਹਾਂ ਆਪਣਿਆਂ ਪਿੰਡ ਸਤੌਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਕ ਮਜ਼ਬੂਤ ਰੁੱਖ ਦੀ ਨਿਸ਼ਾਨੀ ਇਹੋ ਹੁੰਦੀ ਹੈ ਕਿ ਉਸ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ, ਇਸ ਲਈ ਹਰ ਇਨਸਾਨ ਨੂੰ ਆਪਣਿਆਂ ਜੜ੍ਹਾਂ ਭਾਵ ਆਪਣੇ ਪਿੰਡ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਜਿਸ ਕਰਕੇ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਜੱਦੀ ਪਿੰਡ ਸਤੌਜ ਜਰੂਰ ਆਉਂਦੇ ਹਨ, ਜਿੱਥੇ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਸ਼ੁਰੂ ਕੀਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਬਹੁਤ ਸਫਲਤਾ ਨਾਲ ਚੱਲ ਰਹੀ ਹੈ ਅਤੇ ਛੋਟੇ ਬੱਚਿਆਂ ਨੂੰ ਜੇਕਰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ ਜਾਵੇ ਤਾਂ ਇਸ ਨਾਲ ਜਿੱਥੇ ਉਹ ਨਸ਼ਿਆਂ ਜਿਹੀਆਂ ਭੈੜੀਆਂ ਬੁਰਾਈਆਂ ਤੋਂ ਬਚੇ ਰਹਿਣਗੇ, ਓਥੇ ਸਰੀਰਕ ਤੌਰ 'ਤੇ ਵੀ ਮਜ਼ਬੂਤ ਹੋਣਗੇ । ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਹੀ ਪਿੰਡ ਵਿਖੇ ਛੋਟੇ ਬੱਚਿਆਂ ਦੋ ਰੋਜ਼ਾ ਕਬੱਡੀ ਟੂਰਨਾਮੈਟ ਜ਼ਰੂਰ ਕਰਵਾਉਣ, ਜਿਸ ਦਾ ਸੁਨੇਹਾ ਹੋਰਨਾਂ ਪਿੰਡਾਂ ਚ ਵੀ ਜਾਵੇ ਤਾਂ ਜੋਂ ਹੋਰ ਪਿੰਡ ਵੀ ਇਹੋ ਜਿਹਾ ਉਪਰਾਲਾ ਕਰਨ । ਉਨ੍ਹਾਂ ਆਪਣੇ ਜੱਦੀ ਪਿੰਡ ਸਤੌਜ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ 1 ਕਰੋੜ 78 ਲੱਖ ਰੁਪਏ ਦੀ ਰਾਸ਼ੀ ਦੇ ਵੱਖ ਵੱਖ ਚੈਕ ਪੰਚਾਇਤ ਨੂੰ ਸੌਂਪਦਿਆਂ ਕਿਹਾ ਕਿ ਪਿੰਡ ਸਤੌਜ ਦੇ ਵਿਕਾਸ ਕਾਰਜਾਂ ਲਈ ਹੋਰ ਗ੍ਰਾਂਟ ਵੀ ਜਾਰੀ ਕੀਤੀ ਜਾਵੇਗੀ । ਇਸ ਮੌਕੇ ਪਿੰਡ ਸਤੌਜ ਦੀ ਸਮੁੱਚੀ ਪੰਚਾਇਤ ਤੋ ਇਲਾਵਾ ਸਮੂਹ ਪਿੰਡ ਵਾਸੀ ਮੌਜੂਦ ਸਨ ।

ਪਿਛਲੀ ਖ਼ਬਰ ਪੰਜ ਸਾਲਾਂ ਦੌਰਾਨ ਏਸ਼ੀਆਈ ਸ਼ੇਰਾਂ ਦੀ ਗਿਣਤੀ ਵਿਚ 32 ਫ਼ੀਸਦੀ ਦਾ ਵਾਧਾ ਰਿਪੋਰਟ ਅਗਲੀ ਖ਼ਬਰ ਚੋਣ ਕਮਿਸ਼ਨ ਤੋਂ ਸਾਡੀ ਮੰਗ ਸਪੱਸ਼ਟ ਹੈ - ਪਾਰਦਰਸ਼ੀ ਬਣੋ ਅਤੇ ਡਿਜੀਟਲ ਵੋਟਰ ਸੂਚੀਆਂ ਜਾਰੀ ਕਰੋ - ਰਾਹੁਲ ਗਾਂਧੀ