02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2025

ਬੈਂਗਲੁਰੂ : ਪ੍ਰਧਾਨ ਮੰਤਰੀ ਮੋਦੀ ਨੇ ਯੈਲੋ ਲਾਈਨ ਦਾ ਕੀਤਾ ਉਦਘਾਟਨ

ਬੈਂਗਲੁਰੂ, 10 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਮੈਟਰੋ ਫੇਜ਼-2 ਪ੍ਰੋਜੈਕਟ ਦੇ ਆਰਵੀ ਰੋਡ (ਰਾਗੀਗੁੱਡਾ) ਤੋਂ ਬੋਮਾਸੰਦਰਾ ਤੱਕ ਯੈਲੋ ਲਾਈਨ ਦਾ ਉਦਘਾਟਨ ਕੀਤਾ, ਜਿਸ ਦੀ ਲੰਬਾਈ...

ਅਜੀਤ ਡੈਸਕ 10-08-2025

ਬੈਂਗਲੁਰੂ, 10 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਮੈਟਰੋ ਫੇਜ਼-2 ਪ੍ਰੋਜੈਕਟ ਦੇ ਆਰਵੀ ਰੋਡ (ਰਾਗੀਗੁੱਡਾ) ਤੋਂ ਬੋਮਾਸੰਦਰਾ ਤੱਕ ਯੈਲੋ ਲਾਈਨ ਦਾ ਉਦਘਾਟਨ ਕੀਤਾ, ਜਿਸ ਦੀ ਲੰਬਾਈ 19 ਕਿਲੋਮੀਟਰ ਤੋਂ ਵੱਧ ਹੈ ਅਤੇ ਇਸ ਵਿਚ 16 ਸਟੇਸ਼ਨ ਹਨ ਜਿਨ੍ਹਾਂ ਦੀ ਕੀਮਤ ਲਗਭਗ 7,160 ਕਰੋੜ ਰੁਪਏ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ 'ਤੇ 3 ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਸ ਵਿਚ ਬੈਂਗਲੁਰੂ ਤੋਂ ਬੇਲਾਗਾਵੀ, ਅੰਮ੍ਰਿਤਸਰ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਾਗਪੁਰ (ਅਜਨੀ) ਤੋਂ ਪੁਣੇ ਤੱਕ ਰੇਲ ਗੱਡੀਆਂ ਸ਼ਾਮਲ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ 'ਤੇ 3 ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਬੱਚਿਆਂ ਨਾਲ ਗੱਲਬਾਤ ਵੀ ਕੀਤੀ।

ਪਿਛਲੀ ਖ਼ਬਰ ਹਵਾਈ ਸੈਨਾ ਮੁਖੀ ਦੇ ਬਿਆਨ 'ਤੇ ਬੋਲੇ ਸਾਬਕਾ ਡਿਪਲੋਮੈਟ ਕੇਬੀ ਫੈਬੀਅਨ ਅਗਲੀ ਖ਼ਬਰ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ 58641 ਕਿਊਸਿਕ 'ਤੇ ਪੁੱਜਾ