04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਕਲਯੁਗੀ ਪਿਓ ਨੇ ਧੀ ਨਾਲ ਕੀਤਾ ਜਬਰ-ਜ਼ਨਾਹ

ਮੋਗਾ, 9 ਅਗਸਤ-ਪਿੰਡ ਡਾਲਾ ਦੇ ਰਹਿਣ ਵਾਲੇ ਇਕ ਕਲਯੁਗੀ ਪਿਓ ਵਲੋਂ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ...

ਅਜੀਤ ਡੈਸਕ 09-08-2025

ਮੋਗਾ, 9 ਅਗਸਤ-ਪਿੰਡ ਡਾਲਾ ਦੇ ਰਹਿਣ ਵਾਲੇ ਇਕ ਕਲਯੁਗੀ ਪਿਓ ਵਲੋਂ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁੜੀ ਵਲੋਂ ਆਪਣੀ ਮਾਂ ਨੂੰ ਇਸ ਸਬੰਧੀ ਦੱਸਿਆ ਗਿਆ ਅਤੇ ਕੁੜੀ ਵਲੋਂ ਹੀ 112 ਨੰਬਰ ਉਤੇ ਇਸ ਦੀ ਕੰਪਲੇਂਟ ਕੀਤੀ ਗਈ ਅਤੇ ਉਸ ਤੋਂ ਬਾਅਦ ਮੋਗਾ ਦੇ ਐਸ.ਐਸ.ਪੀ. ਵਲੋਂ ਇਸ ਸਬੰਧੀ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਭੇਜਿਆ ਅਤੇ ਪਿਉ ਨੂੰ ਕਾਬੂ ਕਰ ਲਿਆ। ਉਥੇ ਹੀ ਜਦੋਂ ਅੱਜ ਮੋਗਾ ਦੇ ਸਿਵਲ ਹਸਪਤਾਲ ਵਿਚ ਪਿਉ ਦਾ ਮੈਡੀਕਲ ਕਰਵਾਉਣ ਆਏ ਤਾਂ ਉਸਦੀ ਮਾਂ ਦਾ ਗੁੱਸਾ ਫੁੱਟ ਗਿਆ। ਇਸ ਮੌਕੇ ਮਹਿਲਾ ਨੇ ਦੱਸਿਆ ਕਿ ਉਸਦਾ ਦੂਸਰਾ ਵਿਆਹ ਹੋਇਆ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਪਿਉ ਉਸਦੀ ਕੁੜੀ ਨਾਲ ਗਲਤ ਕੰਮ ਕਰ ਰਿਹਾ ਸੀ। 

ਪਿਛਲੀ ਖ਼ਬਰ ਮਹਾਰਾਸ਼ਟਰ : ਨਿਰਮਾਣ ਅਧੀਨ ਢਾਂਚੇ ਦਾ ਇਕ ਹਿੱਸਾ ਡਿਗਿਆ ਅਗਲੀ ਖ਼ਬਰ ਰੂਸ ਦੇ ਕੁਰਿਲ ਟਾਪੂ ਖੇਤਰ 'ਚ 6.0 ਤੀਬਰਤਾ ਦਾ ਆਇਆ ਭੂਚਾਲ