04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਰੂਸ ਦੇ ਕੁਰਿਲ ਟਾਪੂ ਖੇਤਰ 'ਚ 6.0 ਤੀਬਰਤਾ ਦਾ ਆਇਆ ਭੂਚਾਲ

ਨਵੀਂ ਦਿੱਲੀ, 9 ਅਗਸਤ-ਰੂਸ ਦੇ ਕੁਰਿਲ ਟਾਪੂ ਖੇਤਰ ਵਿਚ 6.0 ਤੀਬਰਤਾ ਦਾ ਭੂਚਾਲ ਆਇਆ...

ਅਜੀਤ ਡੈਸਕ 09-08-2025

ਨਵੀਂ ਦਿੱਲੀ, 9 ਅਗਸਤ-ਰੂਸ ਦੇ ਕੁਰਿਲ ਟਾਪੂ ਖੇਤਰ ਵਿਚ 6.0 ਤੀਬਰਤਾ ਦਾ ਭੂਚਾਲ ਆਇਆ ਹੈ। ਅੱਜ ਸਵੇਰੇ 267 ਕਿਲੋਮੀਟਰ ਪੂਰਬ ਦੱਖਣ-ਪੂਰਬ ਵਿਚ ਇਹ ਭੂਚਾਲ ਆਇਆ। ਰੂਸ ਦੇ ਕਾਮਚਟਕਾ ਪ੍ਰਾਇਦੀਪ 'ਤੇ ਆਏ ਭੂਚਾਲ ਤੋਂ ਕੁਝ ਦਿਨ ਬਾਅਦ ਇਹ ਆਇਆ ਹੈ, ਜਿਸ ਕਾਰਨ ਜਾਪਾਨ ਅਤੇ ਰੂਸ ਦੇ ਤੱਟਵਰਤੀ ਇਲਾਕਿਆਂ 'ਤੇ ਸੁਨਾਮੀ ਦੀਆਂ ਵੱਡੀਆਂ ਲਹਿਰਾਂ ਆਈਆਂ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ, 5 ਅਗਸਤ ਨੂੰ ਰੂਸ ਦੇ ਦੂਰ ਪੂਰਬ ਵਿਚ ਪੈਟ੍ਰੋਪਾਵਲੋਵਸਕ-ਕਾਮਚਟਸਕੀ ਨੇੜੇ ਇਸ ਖੇਤਰ ਵਿਚ 5.1 ਤੀਬਰਤਾ ਦਾ ਭੂਚਾਲ ਵੀ ਆਇਆ। ਇਹ ਭੂਚਾਲ ਕਾਮਚਟਸਕੀ ਤੋਂ 144 ਕਿਲੋਮੀਟਰ ਦੱਖਣ-ਪੂਰਬ ਵਿਚ 25 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਿਤ ਸੀ।

ਪਿਛਲੀ ਖ਼ਬਰ ਕਲਯੁਗੀ ਪਿਓ ਨੇ ਧੀ ਨਾਲ ਕੀਤਾ ਜਬਰ-ਜ਼ਨਾਹ ਅਗਲੀ ਖ਼ਬਰ ਪਿੰਡ ਤਿਮੋਵਾਲ ਦੇ ਕਿਸਾਨ ਆਗੂ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ