18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਉੱਤਰਕਾਸ਼ੀ 'ਚ ਰਾਹਤ ਕਾਰਜਾਂ ਲਈ ਸੈਨਾ ਦੇ ਹੈਲੀਕਾਪਟਰ ਚੰਡੀਗੜ੍ਹ ਹਵਾਈ ਅੱਡੇ 'ਤੇ ਉੱਡਣ ਲਈ ਤਿਆਰ, ਖਰਾਬ ਮੌਸਮ ਬਣੇ ਅੜਿੱਕਾ

ਨਵੀਂ ਦਿੱਲੀ, 5 ਅਗਸਤ-ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਲਈ ਭਾਰਤੀ ਹਵਾਈ ਸੈਨਾ ਦੇ...

ਅਜੀਤ ਡੈਸਕ 05-08-2025

ਨਵੀਂ ਦਿੱਲੀ, 5 ਅਗਸਤ-ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਲਈ ਭਾਰਤੀ ਹਵਾਈ ਸੈਨਾ ਦੇ ਚਿਨੂਕ Mi-17 V5, ਚੀਤਾ ਅਤੇ ALH ਹੈਲੀਕਾਪਟਰ ਚੰਡੀਗੜ੍ਹ ਹਵਾਈ ਅੱਡੇ 'ਤੇ ਸਰਗਰਮ ਸਟੈਂਡਬਾਏ 'ਤੇ ਹਨ। ਹੈਲੀਕਾਪਟਰ ਲੋੜੀਂਦੇ ਉਪਕਰਣਾਂ ਅਤੇ ਸਮੱਗਰੀ ਨਾਲ ਤਿਆਰ ਹਨ ਅਤੇ ਪ੍ਰਭਾਵਿਤ ਖੇਤਰਾਂ ਵਿਚ ਮੌਸਮ ਸਾਫ਼ ਹੁੰਦੇ ਹੀ ਉਡਾਣ ਭਰ ਦੇਣਗੇ। IAF ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। 

ਦੱਸ ਦਈਏ ਕਿ ਉੱਤਰਕਾਸ਼ੀ ਵਿਚ ਹੋਈ ਆਫ਼ਤ ਦੇ ਮੱਦੇਨਜ਼ਰ, ਉੱਤਰਾਖੰਡ ਸਰਕਾਰ ਨੇ ਅਗਲੇ ਹੁਕਮਾਂ ਤੱਕ ਉੱਤਰਕਾਸ਼ੀ ਜ਼ਿਲ੍ਹੇ ਵਿਚ ਤਿੰਨ ਆਈ.ਏ.ਐਸ. ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਉੱਤਰਾਖੰਡ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇੰਝ ਹੀ ਉੱਤਰਾਖੰਡ ਸਰਕਾਰ ਨੇ ਅਗਲੇ ਹੁਕਮਾਂ ਤੱਕ ਉੱਤਰਕਾਸ਼ੀ ਜ਼ਿਲ੍ਹੇ ਵਿਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਤਾਇਨਾਤ ਕੀਤਾ ਹੈ ਤਾਂ ਜੋ ਆਫ਼ਤ ਪ੍ਰਭਾਵਿਤ ਖੇਤਰ ਵਿਚ ਰਾਹਤ ਅਤੇ ਬਚਾਅ ਕਾਰਜਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਸਕੇ।

ਪਿਛਲੀ ਖ਼ਬਰ ਬੱਦਲ ਫਟਣ ਦੀ ਘਟਨਾ ਦੇ ਮੱਦੇਨਜ਼ਰ ਉੱਤਰਕਾਸ਼ੀ 'ਚ 3 ਪੁਲਿਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਤਾਇਨਾਤ ਅਗਲੀ ਖ਼ਬਰ 11 ਸਾਲ ਪਹਿਲਾਂ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਝੀ, ਮਾਂ ਨੇ ਹੀ ਪ੍ਰੇਮੀ ਨਾਲ ਮਿਲ ਕੇ ਮਾਰਿਆ ਸੀ ਪੁੱਤ