01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਮਾਨਸਾ 'ਚ 425 ਕਿੱਲੋ ਨਕਲੀ ਮਾਰਕੇ ਵਾਲਾ ਨਮਕ ਬਰਾਮਦ

ਮਾਨਸਾ, 1 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਜਾਅਲੀ ਮਾਰਕਾ ਲਗਾ ਕੇ ਨਮਕ ਵੇਚਣ ਵਾਲੇ...

ਅਜੀਤ ਡੈਸਕ 01-08-2025

ਮਾਨਸਾ, 1 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਜਾਅਲੀ ਮਾਰਕਾ ਲਗਾ ਕੇ ਨਮਕ ਵੇਚਣ ਵਾਲੇ ਦੁਕਾਨਦਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਪੀਡ ਸਰਚ ਸਕਿਓਰਿਟੀ ਨੈੱਟਵਰਕ ਕੰਪਨੀ ਚੰਡੀਗੜ੍ਹ ਦੇ ਫ਼ੀਲਡ ਮੈਨੇਜਰ ਸੰਦੀਪ ਸ਼ਰਮਾ ਨੇ ਬਿਆਨ ਦਰਜ ਕਰਵਾਇਆ ਕਿ ਇਤਲਾਹ ਮਿਲੀ ਸੀ ਕਿ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਪਰਚੂਨ ਦੀ ਦੁਕਾਨ ’ਤੇ ਟਾਟਾ ਕੰਪਨੀ ਦੇ ਜਾਅਲੀ ਨਮਕ ਦੇ ਪੈਕੇਟ ਵੇਚੇ ਜਾ ਰਹੇ ਹਨ। ਪੁਲਿਸ ਨੇ ਉਸ ਦੀ ਹਾਜ਼ਰੀ ’ਚ 17 ਥੈਲੇ (425 ਕਿੱਲੋ) ਹਰ ਥੈਲੇ ’ਚ 25 ਪੈਕਟ 1-1 ਕਿੱਲੋ ਨਮਕ ਬਰਾਮਦ ਕੀਤਾ। ਦੁਕਾਨਦਾਰ ਰਾਜ ਕੁਮਾਰ ਖ਼ਿਲਾਫ਼ ਕਾਪੀਰਾਈਟ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 

ਪਿਛਲੀ ਖ਼ਬਰ ਐਨ.ਪੀ.ਐਸ. ਕਰਮਚਾਰੀਆਂ ਨੇ ਕੇਂਦਰ ਤੇ ਰਾਜ ਸਰਕਾਰ ਵਿਰੁੱਧ ਮੰਗਾਂ ਨਾ ਮੰਨਣ 'ਤੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਉੱਪ ਕੁਲਪਤੀ ਡਾ. ਕਰਮਜੀਤ ਸਿੰਘ ਨੂੰ ਜਥੇਦਾਰ ਦੇ ਸੇਵਾ ਨਿਯਮਾਂ ਸਬੰਧੀ ਬਣਾਈ ਕਮੇਟੀ 'ਚੋਂ ਹਟਾਇਆ