ਨਵੀਂ ਬਣੀ ਸਡ਼ਕ ’ਚ ਤਰੇਡ਼ਾਂ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ ਪੋਲ, ਪਹਿਲੀ ਬਰਸਾਤ ’ਚ ਸਡ਼ਕ ਦੇ ਨੁਕਸਾਨੇ ਜਾਣ ਦਾ ਖ਼ਦਸ਼ਾ
ਫਗਵਾਡ਼ਾ, 28 ਨਵੰਬਰ (ਹਰਜੋਤ ਸਿੰਘ ਚਾਨਾ)- ਬਾਈਪਾਸ ਰੋਡ ਤੋਂ ਗੌਂਸਪੁਰ ਰਾਹੀਂ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਜਾਂਦੀ ਨਵੀਂ ਬਣੀ ਸਡ਼ਕ ਦੀ ਖਸਤਾ ਹਾਲਤ ਨੂੰ ਲੈ ਕੇ ਕਾਂਗਰਸੀ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਨਿਰਮਾਣ ਕਾਰਜਾਂ ਦੀ ਗੁਣਵੱਤਾ ’ਤੇ ਸਵਾਲ ਖਡ਼੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਡ਼ਕ ਦੇ ਕਈ ਹਿੱਸਿਆਂ ਵਿਚ ਤਰੇਡ਼ਾਂ ਪੈ ਗਈਆਂ ਹਨ ਅਤੇ ਥਾਂ-ਥਾਂ ਸਡ਼ਕ ਬੈਠਣ ਲੱਗੀ ਹੈ।
ਨਵੀਂ ਬਣੀ ਸਡ਼ਕ ਦੀ ਖਸਤਾ ਹਾਲਤ ਦਾ ਦ੍ਰਿਸ਼।
29-11-2026