ਸਡ਼ਕ ਹਾਦਸੇ ’ਚ ਰੈਸਟੋਰੈਂਟ ਮਾਲਕ ਦੀ ਮੌਤ ਦੇ ਮਾਮਲੇ ’ਚ ਕਾਰ ਚਾਲਕ ਵਿਰੁੱਧ ਕੇਸ ਦਰਜ
ਕਪੂਰਥਲਾ, 16 ਨਵੰਬਰ (ਅਮਨਜੋਤ ਸਿੰਘ ਵਾਲੀਆ)-ਕਾਰ ਤੇ ਐਕਟਿਵਾ ਵਿਚਾਲੇ ਹੋਏ ਸਡ਼ਕ ਹਾਦਸੇ ਦੌਰਾਨ ਕਾਦੂਪੁਰ ਰੋਡ ’ਤੇ ਸਥਿਤ ਦੀ ਰਾਇਲ ਰੈਸਟੋਰੈਂਟ ਐਂਡ ਫੈਮਲੀ ਹਾਲ ਦੇ ਮਾਲਕ ਗੁਰਵਿੰਦਰਪਾਲ ਸਿੰਘ ਕਾਹਲੋਂ ਦੀ ਮੌਤ ਦੇ ਮਾਮਲੇ ’ਚ ਥਾਣਾ ਸਿਟੀ ਦੀ ਪੁਲਿਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਨਵਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਤਲਵੰਡੀ ਮਹਿੰਮਾ ਨੇ ਦੱਸਿਆ ਕਿ ਉਸਦਾ ਭਰਾ ਗੁਰਵਿੰਦਰਪਾਲ ਸਿੰਘ ਕਾਹਲੋਂ ਰਾਤ ਸਮੇਂ ਆਪਣਾ ਰੈਸਟੋਰੈਂਟ ਬੰਦ ਕਰਕੇ ਰੈਸਟੋਰੈਂਟ ’ਤੇ ਕੰਮ ਕਰਦੇ ਸ਼ਿਵਰਾਜ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਆਪਣੇ ਘਰ ਆ ਰਹੇ ਸਨ।
ਅਜੀਤ ਡੈਸਕ
17-11-2026