17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜਨਗਣਨਾ 2027 ਦੇ ਦੂਜੇ ਪਡ਼ਾਅ ਦੀ ਸ਼ੁਰੂਆਤ ’ਤੇ ਡਾ. ਰਾਜ ਕੁਮਾਰ ਚੱਬੇਵਾਲ ਤੇ ਰਾਮਪਾਲ ਉੱਪਲ ਨੇ ਖ਼ੁਦ ਆਪਣੀ ਸਵੈਗਣਨਾ ਕੀਤੀ

ਕਪੂਰਥਲਾ, 16 ਨਵੰਬਰ (ਅਮਰਜੀਤ ਕੋਮਲ)-ਜਨਗਣਨਾ 2027 ਦੇ ਦੂਜੇ ਪਡ਼੍ਹਾਅ ਵਿਚ ਅੱਜ ਸਵੈ-ਗਣਨਾ ਦੀ ਆਰੰਭਤਾ ਹੋਈ ਤੇ ਇਸੇ ਸਬੰਧ ਵਿਚ ਹੀ ਫਗਵਾਡ਼ਾ ਸ਼ਹਿਰੀ ਖੇਤਰ ਦੇ ਫ਼ੀਲਡ ਟਰੇਨਰ ਸੰਤੋਖ ਸਿੰਘ, ਗੁਰਧਿਆਨ ਕੁਮਾਰ, ਪ੍ਰੇਮ ਲਾਲ ਤੇ ਰਵਿੰਦਰ ਕੁਮਾਰ ਦੀ ਦੇਖ ਰੇਖ ਹੇਠ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਫਗਵਾਡ਼ਾ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ ਵਲੋਂ ਆਪਣੀ ਖ਼ੁਦ ਸਵੈਗਣਨਾ ਕੀਤੀ ਗਈ।

ਅਜੀਤ ਡੈਸਕ 17-11-2026
ਕਪੂਰਥਲਾ, 16 ਨਵੰਬਰ (ਅਮਰਜੀਤ ਕੋਮਲ)-ਜਨਗਣਨਾ 2027 ਦੇ ਦੂਜੇ ਪਡ਼੍ਹਾਅ ਵਿਚ ਅੱਜ ਸਵੈ-ਗਣਨਾ ਦੀ ਆਰੰਭਤਾ ਹੋਈ ਤੇ ਇਸੇ ਸਬੰਧ ਵਿਚ ਹੀ ਫਗਵਾਡ਼ਾ ਸ਼ਹਿਰੀ ਖੇਤਰ ਦੇ ਫ਼ੀਲਡ ਟਰੇਨਰ ਸੰਤੋਖ ਸਿੰਘ, ਗੁਰਧਿਆਨ ਕੁਮਾਰ, ਪ੍ਰੇਮ ਲਾਲ ਤੇ ਰਵਿੰਦਰ ਕੁਮਾਰ ਦੀ ਦੇਖ ਰੇਖ ਹੇਠ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਫਗਵਾਡ਼ਾ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ ਵਲੋਂ ਆਪਣੀ ਖ਼ੁਦ ਸਵੈਗਣਨਾ ਕੀਤੀ ਗਈ। ਇਸੇ ਦੌਰਾਨ ਹੀ ਪ੍ਰਿੰਸੀਪਲ ਸੈਂਸਜ਼ ਅਫ਼ਸਰ ਕਮ ਕਮਿਸ਼ਨਰ ਨਗਰ ਨਿਗਮ ਫਗਵਾਡ਼ਾ ਰਣਦੀਪ ਸਿੰਘ ਹੀਰ ਨੇ ਸਮੂਹ ਫਗਵਾਡ਼ਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 30 ਨਵੰਬਰ ਤੱਕ ਖ਼ੁਦ ਆਪਣੀ ਸਵੈਗਣਨਾ ਕਰਨ, ਜਿਸ ਨਾਲ ਉਨ੍ਹਾਂ ਦਾ ਸਮਾਂ ਵੀ ਬਚੇਗਾ ਤੇ ਉਹ ਆਪਣੀ ਸੁਵਿਧਾ ਅਨੁਸਾਰ ਆਪਣੇ ਘਰ ਬੈਠ ਕੇ ਆਪਣੇ ਵੇਰਵੇ ਖ਼ੁਦ ਭਰ ਸਕਣਗੇ। ਇਸੇ ਦੌਰਾਨ ਹੀ ਚਾਰਜ ਅਫ਼ਸਰ ਸੈਂਸਜ਼ ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਜਨਗਣਨਾ ਸਬੰਧੀ ਕਿਸੇ ਵੀ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਫ਼ੀਲਡ ਟਰੇਨਰ ਜਾਂ ਅਧਿਕਾਰੀਆਂ ਤੱਕ ਪਹੁੰਚ ਕਰ ਸਕਦੇ ਹਨ। ਵਰਨਣਯੋਗ ਹੈ ਕਿ ਜਨਗਣਨਾ ਦੇ ਦੂਜੇ ਪਡ਼੍ਹਾਅ ਜਿਸ ਦੀ ਅੱਜ ਸ਼ੁਰੂਆਤ ਹੋਈ ਹੈ, ਇਹ 9 ਜਨਵਰੀ 2027 ਤੱਕ ਚੱਲੇਗਾ। ਇਸੇ ਦੌਰਾਨ ਹੀ 30 ਨਵੰਬਰ ਤੱਕ ਸਵੈਗਣਨਾ ਹੋਵੇਗੀ, 1 ਦਸੰਬਰ ਤੋਂ ਲੈ ਕੇ 4 ਜਨਵਰੀ 2027 ਤੱਕ ਘਰ ਘਰ ਜਾ ਕੇ ਜਨਗਣਨਾ ਦਾ ਦੌਰ ਚੱਲੇਗਾ ਤੇ 5 ਜਨਵਰੀ 2027 ਤੋਂ ਲੈ ਕੇ 9 ਜਨਵਰੀ 2027 ਤੱਕ ਰਵੀਜ਼ਨ ਦਾ ਸਮਾਂ ਹੋਵੇਗਾ।
ਪਿਛਲੀ ਖ਼ਬਰ ਪੰਜਾਬ ਸਰਕਾਰ ਫਗਵਾਡ਼ਾ ਸ਼ੂਗਰ ਮਿੱਲ ਸੀਲ ਕਰ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਇਸ ਨੂੰ ਬਰਦਾਸ਼ਤ ਨ... ਅਗਲੀ ਖ਼ਬਰ ਹੈਰੋਇਨ ਸਣੇ ਇੱਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।