ਪਟਾਕੇ ਚਲਾਉਂਦੇ ਸਮੇਂ 10 ਸਾਲਾ ਬੱਚਾ ਝੁਲਸਿਆ
ਕਪੂਰਥਲਾ, 9 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਲਾਟਵਾਲਾ ਵਿਖੇ ਪਟਾਕੇ ਚਲਾਉਣ ਕਾਰਨ ਇਕ 10 ਸਾਲਾ ਬੱਚਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਕੇਸ਼ ਪਾਸਵਾਨ ਨੇ ਦੱਸਿਆ ਕਿ ਉਸ ਦਾ ਲਡ਼ਕਾ ਰੁਪੇਸ਼ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ ਤਾਂ ਪਟਾਕਾ ਚਲਾਉਂਦੇ ਸਮੇਂ ਅਚਾਨਕ ਉਸਦਾ ਮੂੰਹ ਝੁਲਸ ਗਿਆ।
ਅਜੀਤ ਡੈਸਕ
10-11-2026