06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਚੇਅਰਮੈਨ ਗਗਨਦੀਪ ਸਿੰਘ ਤੇ ਐਮ.ਡੀ. ਨਵਪ੍ਰੀਤ ਸਿੰਘ । ਐਂਟੀ ਡਰੱਗ ਕਲੱਬ ਦੁਆਬਾ ਵਲੋਂ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਗਰੀਨ ਦੀਵਾਲੀ ਮਨਾਉਣ ਦਾ ਸੱਦਾ-ਗਗਨਦੀਪ, ਨਵਪ੍ਰੀਤ

ਸੁਲਤਾਨਪੁਰ ਲੋਧੀ, 5 ਨਵੰਬਰ (ਥਿੰਦ)-ਪੰਜਾਬ ਵਿਚ ਸਿੰਥੈਟਿਕ ਨਸ਼ਿਆਂ ਦੇ ਵਿਰੁੱਧ ਲਹਿਰ ਖਡ਼੍ਹੀ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਲ਼ੀ ਪ੍ਰਸਿੱਧ ਸੰਸਥਾ ਐਂਟੀ ਡਰੱਗ ਕਲੱਬ ਦੁਆਬਾ ਵਲੋਂ ਲੋਕਾਂ ਨੂੰ ਐਤਕੀਂ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਹੁਣ ਨਾ ਸੰਭਲੇ ਤਾਂ ਵਾਤਾਵਰਨ ਇੰਨਾ ਗੰਦਾ ਹੋ ਜਾਵੇਗਾ ਕਿ ਆਮ ਮਨੁੱਖ ਨੂੰ ਸਾਫ਼ ਹਵਾ ਨਹੀਂ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਤੇ ਐਮ ਡੀ ਨਵਪ੍ਰੀਤ ਸਿੰਘ ਨੇ ਕਿਹਾ ਕਿ ਪਟਾਕਿਆਂ ਵਿਚ ਖ਼ਤਰਨਾਕ ਰਸਾਇਣਿਕ ਪਦਾਰਥ ਵਰਤੇ ਜਾਂਦੇ ਹਨ ਜੋ ਵਾਤਾਵਰਨ ਲਈ ਬਹੁਤ ਮਾਡ਼ੇ ਹਨ।

ਅਜੀਤ ਡੈਸਕ 06-11-2026
ਸੁਲਤਾਨਪੁਰ ਲੋਧੀ, 5 ਨਵੰਬਰ (ਥਿੰਦ)-ਪੰਜਾਬ ਵਿਚ ਸਿੰਥੈਟਿਕ ਨਸ਼ਿਆਂ ਦੇ ਵਿਰੁੱਧ ਲਹਿਰ ਖਡ਼੍ਹੀ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਲ਼ੀ ਪ੍ਰਸਿੱਧ ਸੰਸਥਾ ਐਂਟੀ ਡਰੱਗ ਕਲੱਬ ਦੁਆਬਾ ਵਲੋਂ ਲੋਕਾਂ ਨੂੰ ਐਤਕੀਂ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਹੁਣ ਨਾ ਸੰਭਲੇ ਤਾਂ ਵਾਤਾਵਰਨ ਇੰਨਾ ਗੰਦਾ ਹੋ ਜਾਵੇਗਾ ਕਿ ਆਮ ਮਨੁੱਖ ਨੂੰ ਸਾਫ਼ ਹਵਾ ਨਹੀਂ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਤੇ ਐਮ ਡੀ ਨਵਪ੍ਰੀਤ ਸਿੰਘ ਨੇ ਕਿਹਾ ਕਿ ਪਟਾਕਿਆਂ ਵਿਚ ਖ਼ਤਰਨਾਕ ਰਸਾਇਣਿਕ ਪਦਾਰਥ ਵਰਤੇ ਜਾਂਦੇ ਹਨ ਜੋ ਵਾਤਾਵਰਨ ਲਈ ਬਹੁਤ ਮਾਡ਼ੇ ਹਨ। ਉਨ੍ਹਾਂ ਕਿਹਾ ਕਿ ਗੰਦੇ ਵਾਤਾਵਰਨ ਦੀ ਬਦੌਲਤ 40 ਫ਼ੀਸਦੀ ਤੋਂ ਵੱਧ ਲੋਕ ਸਾਹ ਦੀਆਂ ਬਿਮਾਰੀਆਂ ਤੋਂ ਪੀਡ਼ਤ ਹਨ ਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐਂਟੀ ਡਰੱਗ ਕਲੱਬ ਦੁਆਬਾ ਨੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਹੈ, ਉੱਥੇ ਹੀ ਹੁਣ ਗੰਧਲ਼ੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪੰਜਾਬ ਵਿਚ ਸਰਕਾਰ ਦੇ ਸਹਿਯੋਗ ਨਾਲ ਦੀਵਾਲ਼ੀ ਮੌਕੇ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਖ਼ੁਸ਼ੀਆਂ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਤਿਉਹਾਰ ਸੀ, ਪਰ ਕੁੱਝ ਸਮਾਜ ਵਿਰੋਧੀ ਅਨਸਰਾਂ ਨੇ ਇਸ ਨੂੰ ਕਮਾਈ ਦਾ ਸਾਧਨ ਬਣਾਉਂਦਿਆਂ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਮੌਕੇ ਆਪਸੀ ਸਦਭਾਵਨਾ ਵਧਾਉਂਦੇ ਹੋਏ ਗ੍ਰੀਨ ਦੀਵਾਲੀ ਤੇ ਵਾਤਾਵਰਨ ਨੂੰ ਆਉਣ ਵਾਲੀਆਂ ਪੀਡ਼੍ਹੀਆਂ ਲਈ ਸੰਭਾਲ ਕੇ ਰੱਖਣ।
ਪਿਛਲੀ ਖ਼ਬਰ ਸੇਵਾ ਮੁਕਤ ਡੀ.ਐਫ.ਓ. ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਦੇ ਕਿਡਜ਼ ਪੈਰਾਡਾਈਜ਼ ’ਚ ਕਰਵਾਏ ਦੋ ਰੋਜ਼ਾ ਖੇਡ ਮੁਕਾਬਲੇ ਐਸ.ਐਸ.ਵਾਲੀਆ, ਵਿਕਰਮ ਆਨੰਦ, ਡਾ. ਏ.ਐਸ. ਸੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।