03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜ਼ਿਲ੍ਹਾ ਪੱਧਰੀ ਖੇਡਾਂ ਲਈ ਬੀ.ਪੀ.ਈ.ਓ. ਕਮਲਜੀਤ ਦੀ ਅਗਵਾਈ ਹੇਠ ਮਸੀਤਾਂ ਬਲਾਕ ਦੇ ਅਧਿਆਪਕਾਂ ਦੀ ਮੀਟਿੰਗ

ਕਪੂਰਥਲਾ, 2 ਨਵੰਬਰ (ਥਿੰਦ)-ਜ਼ਿਲ੍ਹਾ ਪੱਧਰੀ ਖੇਡਾਂ ’ਚ ਭਾਗ ਲੈਣ ਲਈ ਮਸੀਤਾਂ ਬਲਾਕ ਦੇ ਅਧਿਆਪਕਾਂ ਦੀ ਵਿਸ਼ੇਸ਼ ਮੀਟਿੰਗ ਬੀ ਪੀ ਈ ਓ ਕਮਲਜੀਤ ਦੀ ਅਗਵਾਈ ਹੇਠ ਹੋਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਬੀ.

ਬੀ.ਪੀ.ਈ.ਓ. ਕਮਲਜੀਤ ਜ਼ਿਲ੍ਹਾ ਪੱਧਰੀ ਖੇਡਾਂ ਲਈ ਮਸੀਤਾਂ ਬਲਾਕ ਦੇ ਅਧਿਆਪਕਾਂ ਨਾਲ ਮੀਟਿੰਗ ਕਰਨ ਸਮੇਂ। ਤਸਵੀਰ : ਲਾਡੀ ਸਟੂਡੀਓ 03-11-2026
ਕਪੂਰਥਲਾ, 2 ਨਵੰਬਰ (ਥਿੰਦ)-ਜ਼ਿਲ੍ਹਾ ਪੱਧਰੀ ਖੇਡਾਂ ’ਚ ਭਾਗ ਲੈਣ ਲਈ ਮਸੀਤਾਂ ਬਲਾਕ ਦੇ ਅਧਿਆਪਕਾਂ ਦੀ ਵਿਸ਼ੇਸ਼ ਮੀਟਿੰਗ ਬੀ ਪੀ ਈ ਓ ਕਮਲਜੀਤ ਦੀ ਅਗਵਾਈ ਹੇਠ ਹੋਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਬੀ.ਪੀ.ਈ.ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਸਿੱਖਿਆ ਬਲਾਕ ਮਸੀਤਾਂ ਦੇ ਬਲਾਕ ਪੱਧਰੀ ਟੀਮਾਂ ’ਚ ਜੇਤੂ ਰਹੀਆਂ ਟੀਮਾਂ ਤੇ ਜੇਤੂ ਖਿਡਾਰੀਆਂ ਨਾਲ ਨਾਲ ਉਨ੍ਹਾਂ ਦੇ ਕਨਵੀਨਰਾਂ ਦੀਆਂ ਡਿਊਟੀਆਂ ਲਗਾ ਕੇ ਸਾਰੀਆਂ ਹੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਹੀ ਟੀਮਾਂ ਤੇ ਖਿਡਾਰੀਆਂ ਸਬੰਧੀ ਸਮਰੀ ਸੀਟਾਂ ਕਨਵੀਨਰਾਂ ਵਲੋਂ ਪੂਰੀ ਤਰ੍ਹਾਂ ਤਿਆਰ ਹਨ ਤੇ ਜਲਦ ਹੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਇਨ੍ਹਾਂ ਟੀਮਾਂ ਤੇ ਖਿਡਾਰੀਆਂ ਦਾ ਇੱਕ ਵਿਸ਼ੇਸ਼ ਖੇਡ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਬਲਾਕ ਮਸੀਤਾਂ ਦੇ ਖਿਡਾਰੀ ਪੂਰੇ ਉਤਸ਼ਾਹ ਨਾਲ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲੈਣਗੇ। ਜਿਨ੍ਹਾਂ ’ਚ ਖੋ- ਖੋ ( ਮੁੰਡੇ/ਕੁਡ਼ੀਆਂ) , ਬੈਡਮਿੰਟਨ , ਯੋਗਾ, ਰੱਸਾਕਸ਼ੀ, ਹਾਕੀ, ਤੈਰਾਕੀ, ਮਿੰਨੀ ਹੈਂਡਬਾਲ ਤੇ ਅਥਲੈਟਿਕਸ ਦੇ ਮੁਕਾਬਲੇ ਮੁੱਖ ਹੋਣਗੇ। ਇਸ ਮੌਕੇ ਸੈਂਟਰ ਹੈੱਡ ਟੀਚਰ ਰਾਮ ਸਿੰਘ, ਸੈਂਟਰ ਹੈੱਡ ਟੀਚਰ ਰਾਜਕੁਮਾਰ, ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ, ਸੈਂਟਰ ਹੈੱਡ ਟੀਚਰ ਗੁਲਜਿੰਦਰ ਕੌਰ, ਹੈੱਡ ਟੀਚਰ ਬਲਜੀਤ ਕੌਰ, ਹੈੱਡ ਟੀਚਰ ਸੁਖਚੈਨ ਸਿੰਘ ਬੱਧਣ, ਹੈੱਡ ਟੀਚਰ ਸੁਖਵਿੰਦਰ ਸਿੰਘ,ਹੈੱਡ ਟੀਚਰ ਜਸਪਾਲ ਸਿੰਘ, ਹੈੱਡ ਟੀਚਰ ਸੁਰਜੀਤ ਕੌਰ, ਹੈੱਡ ਟੀਚਰ ਨਵਨੀਤ ਕੌਰ, ਹੈੱਡ ਟੀਚਰ ਕੁਲਦੀਪ ਠਾਕੁਰ, ਰਾਜੂ ਜੈਨਪੁਰੀ, ਮਨਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਕੰਵਲਪ੍ਰੀਤ ਸਿੰਘ ਕੌਡ਼ਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।