ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ 13 ਬੱਚਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ
ਸੁਲਤਾਨਪੁਰ ਲੋਧੀ, 27 ਅਕਤੂਬਰ (ਨਰੇਸ਼ ਹੈਪੀ)-ਪ੍ਰਿੰਸੀਪਲ ਮੋਨਾ ਘਈ ਦੀ ਅਗਵਾਈ ਅਧੀਨ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ’ਚ ਸਹਿਜ ਪਾਠ ਸੇਵਾ ਸੁਸਾਇਟੀ ਦੇ ਬਹੁਤ ਹੀ ਸੁਲਝੇ ਹੋਏ ਅਤੇ ਤਜਰਬੇਕਾਰ ਲੈਕਚਰਾਰ ਦਿਲਬਾਗ ਸਿੰਘ ਅਤੇ ਹਰਪ੍ਰੀਤ ਕੌਰ ਵਲੋਂ ਬੱਚਿਆਂ ਨੂੰ ਆਪਣੇ ਬੌਧਿਕ ਅਤੇ ਆਤਮਿਕ ਵਿਕਾਸ ਲਈ ਇਕ ਸੈਮੀਨਾਰ ਦੁਆਰਾ ਪ੍ਰੇਰਿਤ ਕੀਤਾ ਗਿਆ ਸੀ। ਜਿਸ ਵਿਚ ਦਿਲਬਾਗ ਸਿੰਘ ਨੇ ਸਿੱਖ ਧਰਮ ਵਿਚ ਅੰਮ੍ਰਿਤ ਛਕਣ ਤੇ ਪੰਜਾਂ ਕਕਾਰਾਂ ਦੀ ਮਹਾਨਤਾ ਤੇ ਮਹੱਤਤਾ ਤੋਂ ਵੀ ਸਭ ਨੂੰ ਜਾਣੂ ਕਰਵਾਇਆ ਤੇ ਸਭ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ।
ਸੁਲਤਾਨਪੁਰ ਲੋਧੀ, 27 ਅਕਤੂਬਰ (ਨਰੇਸ਼ ਹੈਪੀ)-ਪ੍ਰਿੰਸੀਪਲ ਮੋਨਾ ਘਈ ਦੀ ਅਗਵਾਈ ਅਧੀਨ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ’ਚ ਸਹਿਜ ਪਾਠ ਸੇਵਾ ਸੁਸਾਇਟੀ ਦੇ ਬਹੁਤ ਹੀ ਸੁਲਝੇ ਹੋਏ ਅਤੇ ਤਜਰਬੇਕਾਰ ਲੈਕਚਰਾਰ ਦਿਲਬਾਗ ਸਿੰਘ ਅਤੇ ਹਰਪ੍ਰੀਤ ਕੌਰ ਵਲੋਂ ਬੱਚਿਆਂ ਨੂੰ ਆਪਣੇ ਬੌਧਿਕ ਅਤੇ ਆਤਮਿਕ ਵਿਕਾਸ ਲਈ ਇਕ ਸੈਮੀਨਾਰ ਦੁਆਰਾ ਪ੍ਰੇਰਿਤ ਕੀਤਾ ਗਿਆ ਸੀ। ਜਿਸ ਵਿਚ ਦਿਲਬਾਗ ਸਿੰਘ ਨੇ ਸਿੱਖ ਧਰਮ ਵਿਚ ਅੰਮ੍ਰਿਤ ਛਕਣ ਤੇ ਪੰਜਾਂ ਕਕਾਰਾਂ ਦੀ ਮਹਾਨਤਾ ਤੇ ਮਹੱਤਤਾ ਤੋਂ ਵੀ ਸਭ ਨੂੰ ਜਾਣੂ ਕਰਵਾਇਆ ਤੇ ਸਭ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਤੋਂ ਸੇਧ ਲੈਂਦੇ ਹੋਏ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ 13 ਬੱਚਿਆਂ ਕੀਰਤਜੋਤ ਕੌਰ, ਅਰਸ਼ਦੀਪ ਕੌਰ, ਗੁਰਫ਼ਤਿਹ ਸਿੰਘ, ਗੁਰਸਾਹਿਬ ਸਿੰਘ, ਗੁਰਤੇਜ ਸਿੰਘ, ਸਾਹਿਬਦੀਪ ਸਿੰਘ, ਕੰਵਰਪ੍ਰਤਾਪ ਸਿੰਘ, ਅਗਮਜੋਤ ਸਿੰਘ, ਨਵਰਾਜ ਸਿੰਘ, ਮਨਰਾਜ ਸਿੰਘ, ਮਨਵੀਰ ਸਿੰਘ, ਮਨਰਾਜ ਸਿੰਘ ਅਤੇ ਅਗਮਦੀਪ ਸਿੰਘ ਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਰਹਿਨੁਮਾਈ ਵਿਚ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਪ੍ਰਿੰਸੀਪਲ ਮੋਨਾ ਘਈ ਵੱਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਇਹਨਾਂ 13 ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਵਲੋਂ ਪ੍ਰਿੰਸੀਪਲ ਮੋਨਾ ਘਈ ਦਾ ਅਜਿਹੇ ਵਿਸ਼ੇਸ਼ ਪ੍ਰਕਾਰ ਦੇ ਸੈਮੀਨਾਰ ਕਰਵਾਉਣ ਦੀ ਬਹੁਤ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ) ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਾਇਸ ਪੈ੍ਰਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਪ੍ਰਗਟ ਸਿੰਘ ਜੱਜ, ਸਕੂਲ ਦੇ ਕੋਆਰਡੀਨੇਟਰ ਮਿਸਟਰ ਅਵਤਾਰ ਸਿੰਘ ਅਤੇ ਸ਼ਵੇਤਾ, ਬਲਜਿੰਦਰ ਕੌਰ, ਅਕੈਡਮਿਕ ਡੀਨ ਸਿਮਰਜੀਤ ਕੌਰ, ਐਕਟੀਵਿਟੀ ਕੋਆਰਡੀਨੇਟਰ ਸ਼ਾਇਨਜੋਤ ਕੌਰ, ਸਲੋਨੀ ਅਰੋਡ਼ਾ, ਧਾਰਮਿਕ ਐਕਟੀਵਿਟੀ ਇੰਚਾਰਜ ਸਰਮਨਦੀਪ ਸਿੰਘ ਅਤੇ ਸਟਾਫ਼ ਮੈਂਬਰ ਪ੍ਰਿਤਪਾਲ ਸਿੰਘ, ਸੁਨੀਲ ਦੱਤ ਕਾਲੀਆ, ਰਾਜਵਿੰਦਰ ਕੌਰ ਆਦਿ ਵਿਦਿਆਰਥੀਆਂ ਨਾਲ ਮੌਜੂਦ ਸਨ।