23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਅੱਜ ਬਿਜਲੀ ਬੰਦ ਰਹੇਗੀ

ਕਪੂਰਥਲਾ, 22 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 23-10-2026
ਕਪੂਰਥਲਾ, 22 ਅਕਤੂਬਰ (ਵਿ.ਪ੍ਰ.)-ਪਾਵਰਕਾਮ ਦੀ ਸਬ ਅਰਬਨ ਸਬ ਡਵੀਜ਼ਨ ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ 220ਕੇ.ਵੀ. ਸਬ ਸਟੇਸ਼ਨ ਸਾਇੰਸ ਸਿਟੀ ਅੰਦਰ 11ਕੇ.ਵੀ. ਬਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ 11ਕੇ.ਵੀ. ਸਰਦਾਰ ਆਤਮਾ ਸਿੰਘ ਅਰਬਨ ਅਸਟੇਟ ਫੀਡਰ, 11 ਕੇ.ਵੀ. ਪੀ.ਟੀ.ਯੂ., ਸਾਇੰਸ ਸਿਟੀ ਤੇ ਐਸ.ਐਸ.ਐਸ. ਨਾਇਰ ਫੀਡਰ, 11ਕੇ.ਵੀ. ਵਡਾਲਾ ਕਲਾਂ ਯੂ.ਪੀ.ਐਸ. ਫੀਡਰ ਤੇ 11ਕੇ.ਵੀ. ਢਪਈ ਯੂ.ਪੀ.ਐਸ. ਫੀਡਰ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ | ਜਿਸ ਕਾਰਨ ਅਰਬਨ ਅਸਟੇਟ, ਸਾਊਥ ਸਿਟੀ, ਸੈਫਰਨ, ਇੰਡਸਟਰੀਅਲ ਏਰੀਆ, ਪਿੰਡ ਕਾਦੂਪੁਰ, ਧਾਰੀਵਾਲ, ਢਪਈ, ਇੱਬਣ, ਧੁਆਂਖੇ ਜਗੀਰ, ਵਡਾਲਾ ਕਲਾਂ, ਵਡਾਲਾਂ ਖ਼ੁਰਦ, ਫਿਆਲੀ, ਕੋਟਲੀ, ਨੂਰਪੁਰ, ਮੈਣਵਾਂ, ਖੈਰਾ ਮਾਝਾ, ਖੋਜੇਵਾਲ ਆਦਿ ਏਰੀਏ ਪ੍ਰਭਾਵਿਤ ਰਹਿਣਗੇ | ਪਿੰਡ ਮੇਤਲਾ , ਭੁਲੱਥ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ 25 ਨੂੰ ਜਲੰਧਰ, 22 ਅਕਤੂਬਰ (ਐੱਮ. ਐੱਸ. ਲੋਹੀਆ)-ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ, ਗੁਰੂ ਨਾਨਕ ਚੌਕ, ਜਲੰਧਰ ਵਲੋਂ ਜਸਵੰਤ ਸਿੰਘ ਨਿਰਵਾਲ ਸਪੁੱਤਰ ਗੁਰਮੁੱਖ ਸਿੰਘ (ਯੂ.ਕੇ.) ਅਤੇ ਪਿੰਡ ਮੇਤਲਾ, ਤਹਿਸੀਲ ਭੁਲੱਥ, ਕਪੂਰਥਲਾ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਕੈਂਪ 25 ਅਕਤੂਬਰ, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਮੇਤਲਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਜਨਰਲ ਮੈਨੇਜਰ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਕਪਲਮੀਤ ਸਿੰਘ ਅਤੇ ਡਾ. ਨਵਨੀਤ ਗਰਗ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ, ਜਿਹੜੇ ਮਰੀਜ਼ਾਂ ਦੀਆਂ ਅੱਖਾਂ ਆਪ੍ਰੇਸ਼ਨ ਯੋਗ ਹੋਣਗੀਆਂ, ਉਨ੍ਹਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ, ਜਲੰਧਰ ਵਿਖੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ ਅਤੇ ਲੈਂਜ਼ ਵੀ ਮੁਫ਼ਤ ਪਾਏ ਜਾਣਗੇ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਲੰਗਰ ਦਾ ਵੀ ਪ੍ਰਬੰਧ ਹੋਵੇਗਾ।
ਪਿਛਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਦੀ ਦੂਜੇ ਦਿਨ ਵੀ ਸਮੂਹਿਕ ਹੜਤਾਲ, ਦਫ਼ਤਰੀ ਕੰਮਕਾਜ ਠੱਪ ਅਗਲੀ ਖ਼ਬਰ ਸੰਤ ਬਾਬਾ ਕਰਮ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।