ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ ’ ਚ ਆਦਮਪੁਰ ਵਿਖੇ ਸ਼ੋਭਾ ਯਾਤਰਾ ਭਲਕੇ
ਆਦਮਪੁਰ, 22 ਅਕਤੂਬਰ (ਰਮਨ ਦਵੇਸਰ)-ਭਗਵਾਨ ਵਾਲਮੀਕਿ ਸਭਾ ਮੁਹੱਲਾ ਸਗਰਾਂ ਆਦਮਪੁਰ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਵਿਸ਼ਾਲ ਸ਼ੋਭਾ ਯਾਤਰਾ 24 ਅਕਤੂਬਰ ਦਿਨ ਸਨਿਚਰਵਾਰ ਨੂੰ ਦੁਪਹਿਰ 1 ਵਜੇ ਪ੍ਰਧਾਨ ਸੰਜੀਵ ਕੁਮਾਰ ਦੀ ਦੇਖ-ਰੇਖ ਹੇਠ ਕੱਢੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਸਗਰਾਂ ਤੋਂ ਸ਼ੁਰੂ ਹੋਵੇਗੀ ਅਤੇ 26 ਅਕਤੂਬਰ ਦਿਨ ਸੋਮਵਾਰ ਨੂੰ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ ।
ਅਜੀਤ ਡੈਸਕ
23-10-2026